ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਭਿਨੇਤਾ ਮੋਹਿਤ ਮਾਰਵਾਗ ਨੇ ਮੰਗਲਵਾਰ ਰਾਤ ਆਪਣੀ ਪ੍ਰੇਮਿਕਾ ਅੰਤਰਾ ਮੋਤੀਵਾਲਾ ਨਾਲ ਸੱਤ ਫੇਰੇ ਲੈ ਲਏ। ਜੋੜੀ ਦਾ ਵਿਆਹ ਦਾ ਸੈਲੀਬ੍ਰੇਸ਼ਨ ਯੂ ਏ ਈ 'ਚ ਧੂਮਧਾਮ ਨਾਲ ਹੋਇਆ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ।
ਕਜ਼ਨ ਭਰਾ ਦੇ ਵਿਆਹ 'ਚ ਸੋਨਮ ਕਪੂਰ ਤੇ ਉਸ ਦੇ ਕਥਿਤ ਪ੍ਰੇਮੀ ਆਨੰਦ ਆਹੂਜਾ ਮੌਜ਼ੂਦ ਰਿਹਾ।
ਸੈਲੀਬ੍ਰੇਸ਼ਨ ਦੀ ਕਈ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚ ਸਿਤਾਰੇ ਇਸ ਪੰਜਾਬੀ ਵਿਆਹ ਨੂੰ ਖੂਬ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ।
ਮੋਹਿਤ-ਅੰਤਰਾ ਦੇ ਵਿਆਹ 'ਚ ਸ਼੍ਰੀਦੇਵੀ ਦੀ ਬੇਟੀ ਖੁਸ਼ੀ ਕਪੂਰ ਤੇ ਪਤੀ ਬੋਨੀ ਕਪੂਰ ਨਾਲ ਪੁੱਜੀ।
ਅਨਿਲ ਕਪੂਰ ਤਿੰਨਾਂ ਬੱਚਿਆਂ ਨਾਲ ਦਿਖੇ। ਇਸ ਤੋਂ ਇਲਾਵਾ ਕਈ ਹੋਰ ਫਿਲਮੀ ਸਿਤਾਰੇ ਵੀ ਇਸ ਵਿਆਹ 'ਚ ਮਸਤੀ ਕਰਦੇ ਨਜ਼ਰ ਆਏ।