ਮੁੰਬਈ (ਬਿਊਰੋ)— ਟੀ. ਵੀ. ਇੰਡਸਟਰੀ ਦੇ ਸਭ ਤੋਂ ਮਸ਼ਹੂਰ ਕੱਪਲ ਮੋਹਿਤ ਰੈਨਾ ਅਤੇ ਮੌਨੀ ਰਾਏ ਦੇ ਬ੍ਰੇਕਅੱਪ ਦੀਆਂ ਖਬਰਾਂ ਮੀਡੀਆ ਰਿਪੋਰਟਜ਼ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ 'ਚ ਆ ਗਏ ਸਨ। ਰਿਪੋਰਟਜ਼ 'ਚ ਕਿਹਾ ਗਿਆ ਕਿ ਦੋਹਾਂ ਦੇ ਰਿਲੇਸ਼ਨਸ਼ਿੱਪ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ। ਖਬਰਾਂ 'ਚ ਤਾਂ ਇਥੋਂ ਤੱਕ ਕਿਹਾ ਗਿਆ ਹੈ ਕਿ ਦੋਨਾਂ ਦਾ ਬ੍ਰੇਕਅੱਪ ਵੀ ਹੋ ਗਿਆ ਹੈ। ਇਸ ਦਾ ਸਬੂਤ ਇਹ ਵੀ ਦਿੱਤਾ ਗਿਆ ਕਿ ਅੱਜਕਲ ਦੋਵੇਂ ਇਕ ਦੂਜੇ ਨੂੰ ਇੰਸਟਾਗਰਾਮ ਅਤੇ ਟਵਿਟਰ 'ਤੇ ਅਣਫਾਲੋ ਤੱਕ ਕਰ ਚੁੱਕੇ ਹਨ। ਇੱਥੋਂ ਤੱਕ ਕਿ ਸਬੂਤ ਇਹ ਵੀ ਦਿਤੇ ਗਏ ਕਿ ਦੋਹਾਂ ਨੇ ਇਕ-ਦੂਜੇ ਦੀਆਂ ਪੁਰਾਣੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ।
ਇਸ ਤੋਂ ਬਾਅ ਹੁਣ ਮੋਹਿਤ ਰੈਨਾ ਨੇ ਮੋਨੀ ਦੇ ਜਨਮਦਿਨ 'ਤੇ ਉਨ੍ਹਾਂ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਤੇ ਜਨਮਦਿਨ ਵਿਸ਼ ਕਰਦਿਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆ ਨੂੰ ਕਰਾਰਾ ਜਵਾਬ ਦਿੰਦੇ ਹੋਏ ਮੋਹਿਤ ਨੇ ਮੌਨੀ ਦੇ ਨਾਲ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ।
ਖਾਸ ਗੱਲ ਹੈ ਇਹ ਹੈ ਕਿ ਮੋਹਿਤ ਨੇ ਇਸ ਤਸਵੀਰ ਦੇ ਨਾਲ ਦਿਲ ਭਾਵ ਹਾਰਟ ਸ਼ੇਪਡ ਇਮੋਜੀ ਵੀ ਪੋਸਟ ਕੀਤੀ ਸੀ। ਇਸ ਤਸਵੀਰ 'ਚ ਮੌਨੀ ਦਾ ਚਿਹਰਾ ਕਲੀਅਰ ਨਹੀਂ ਦਿਖ ਰਿਹਾ। ਹੁਣ ਤੁਸੀਂ ਕਹੋਗੇ ਕਿ ਜਦੋਂ ਤਸਵੀਰ 'ਚ ਮੌਨੀ ਦਾ ਚਿਹਰਾ ਹੀ ਕਲੀਅਰ ਨਹੀਂ ਹੈ ਤਾਂ ਅਸੀ ਇਕ ਕਿਵੇਂ ਦਾਅਵਾ ਕਰ ਸਕਦੇ ਹਾਂ ਕਿ ਮੋਹਿਤ ਨੇ ਜਿਸ ਲੜਕੀ ਦੇ ਨਾਲ ਆਪਣੀ ਤਸਵੀਰ ਪੋਸਟ ਕੀਤੀ ਹੈ ਉਹ ਮੌਨੀ ਹੀ ਹੈ। ਤਾਂ ਤੁਹਾਨੂੰ ਪਿਛਲੇ ਸਾਲ ਮੌਨੀ ਦੇ ਜਨਮਦਿਨ 'ਤ ਮੋਹਿਤ ਨਾਲ ਮੌਨੀ ਨੇ ਠੀਕ ਇਸੇ ਤਰ੍ਹਾਂ ਦੀ ਤਸਵੀਰ ਪੋਸਟ ਕੀਤੀ ਸੀ, ਜਿਸ ਦਾ ਸਬੂਤ ਅਸੀਂ ਇੱਥੇ ਹੇਠਾ ਪੋਸਟ ਕਰ ਰਹੇ ਹਾਂ। ਇਨ੍ਹਾਂ ਦੋਹਾਂ ਤਸਵੀਰਾਂ ਨੂੰ ਦੇਖਣ 'ਤੇ ਇਹ ਸਾਫ ਹੋ ਜਾਵੇਗਾ ਕਿ ਇਹ ਲੜਕੀ ਮੌਨੀ ਹੀ ਹੈ।