ਮੁੰਬਈ (ਬਿਊਰੋ) : ਚੀਨ 'ਚ ਸ਼ੁੱਕਰਵਾਰ ਨੂੰ ਸ਼੍ਰੀਦੇਵੀ ਦੀ ਆਖਰੀ ਫਿਲਮ 'ਮੌਮ' ਰਿਲੀਜ਼ ਹੋਈ ਅਤੇ ਇਹ ਪਲ ਬੋਨੀ ਕਪੂਰ ਅਤੇ ਉਸ ਦੇ ਪਰਿਵਾਰ ਲਈ ਬੇਹੱਦ ਭਾਵੁਕ ਸਨ। ਸ਼੍ਰੀਦੇਵੀ ਦੇ ਪਤੀ ਅਤੇ ਫਿਲਮ ਪ੍ਰੋਡਿਊਸਰ ਬੋਨੀ ਕਪੂਰ ਨੇ ਟਵੀਟ ਕੀਤਾ, ''ਅੱਜ ਚੀਨ 'ਚ 'ਮੌਮ' ਰਿਲੀਜ਼ ਹੋਈ ਹੈ। ਮੇਰੇ ਲਈ ਇਹ ਬੇਹੱਦ ਭਾਵਨਾਤਮਕ ਪਲ ਹੈ। ਸ਼੍ਰੀਦੇਵੀ ਦੀ ਆਖਰੀ ਫਿਲਮ ਨੂੰ ਇਸ ਪੱਧਰ ਤਕ ਪਹੁੰਚਾਉਣ ਲਈ ਜ਼ੀ ਸਟੂਡਿਓ ਦਾ ਧੰਨਵਾਦ।''
ਰਵੀ ਉਦੇਵਰ ਵੱਲੋਂ ਡਾਇਰੈਕਟ ਇਸ ਫਿਲਮ 'ਚ ਸ਼੍ਰੀਦੇਵੀ ਨੂੰ ਅਜਿਹਾ ਮਾਂ ਦਾ ਕਿਰਦਾਰ ਪਲੇਅ ਕੀਤਾ ਸੀ, ਜੋ ਸੌਤੇਲੀ ਧੀ ਨੂੰ ਨਿਆਂ ਦਵਾਉਣ ਲਈ ਇਕ ਨਵੇਂ ਸਫਰ ਦੀ ਸ਼ੁਰੂਆਤ ਕਰਦੀ ਹੈ। ਫਿਲਮ 'ਚ ਪਾਕਿਸਤਾਨੀ ਅਦਾਕਾਰਾ ਸਜਲ ਅਲੀ ਨੇ ਇਸ ਕਿਰਦਾਰ ਨੂੰ ਪਲੇਅ ਕੀਤਾ ਸੀ, ਜਿਸ ਨਾਲ ਗੈਂਗਰੇਪ ਹੁੰਦਾ ਹੈ। ਫਿਲਮ ਨੇ ਚੀਨ ਦੇ ਬਾਕਸ ਆਫਿਸ 'ਤੇ ਪਹਿਲੇ ਦਿਨ ਚੰਗਾ ਪ੍ਰਦਰਸ਼ਨ ਕੀਤਾ ਹੈ।
ਪਹਿਲੇ ਹੀ ਦਿਨ ਫਿਲਮ ਨੇ 11.47 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਚੀਨ 'ਚ ਡੈਬਿਊ ਕਰਨ ਵਾਲੀ ਫਿਲਮਾਂ 'ਚ ਇਹ ਕਲੈਕਸ਼ਨ ਚੌਥੇ ਨੰਬਰ 'ਤੇ ਹੈ। ਸ਼੍ਰੀਦੇਵੀ ਨੂੰ ਇਸ ਫਿਲਮ 'ਚ ਨਿਭਾਏ ਕਿਰਦਾਰ ਲਈ ਮੌਤ ਤੋਂ ਬਾਅਦ ਬੈਸਟ ਐਕਟਰਸ ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਇਸ ਫਿਲਮ ਇਸ ਤੋਂ ਪਹਿਲਾਂ 40 ਖੇਤਰਾਂ 'ਚ ਰਿਲੀਜ਼ ਹੋ ਚੁੱਕੀ ਹੈ।