ਮੁੰਬਈ— ਟੀ.ਵੀ. ਦਾ 'ਕੋਕ ਸਟੂਡੀਓ' ਗਾਇਕਾ ਲਈ ਇਕ ਅਜਿਹਾ ਪਲੇਟਫਾਰਮ ਹੈ, ਜੋ ਗਾਇਕੀ ਦੇ ਖੇਤਰ 'ਚ ਆਏ ਨਵੇਂ ਸਿਤਾਰਿਆਂ ਨੂੰ ਆਪਣੇ ਆਪ ਨਾਲ ਪਛਾਣ ਕਰਵਾਉਂਦਾ ਹੈ। ਗੱਲ ਕਰ ਰਹੇ ਹਾਂ ਪਾਕਿਸਤਾਨੀ ਗਾਇਕਾ ਮੋਮਿਨਾ ਮੁਸਤੇਹਸਨ ਦੀ, ਜੋ ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖ਼ਾਨ ਨਾਲ 'ਕੋਕ ਸਟੂਡੀਓ' 'ਚ 'ਆਫਰੀਨ...' 'ਚ ਦਿਖਾਈ ਦਿੱਤੀ। ਮੋਮਿਨਾ ਦੇ ਇਸ ਗਾਣੇ ਨੇ ਉਸ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਇਸ ਲਾਈਮਲਾਈਟ 'ਚ ਆਈ ਇਸ ਗਾਇਕਾ ਦਾ ਗਾਣਾ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ। ਇਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ, ਹੁਣ ਤੱਕ ਇਸ ਨੂੰ 42 ਮਿਲੀਅਨ ਤੋਂ ਵਧ ਕੇ ਵਿਊਜ਼ ਮਿਲ ਚੁੱਕੇ ਹਨ।
24 ਸਾਲ ਦੀ ਮੋਮਿਨਾ ਨੇ ਇਸ ਗਾਣੇ ਦੇ ਬਦੌਲਤ ਆਪਣੀ ਖਾਸ ਪਛਾਣ ਬਣਾਈ। 5 ਸਤੰਬਰ, 1992 ਨੂੰ ਲਾਹੌਰ 'ਚ ਜਨਮੀ ਮੋਮਿਨਾ ਪੇਸ਼ੇ ਤੋਂ ਇੰਜੀਨੀਅਰ ਹੈ। ਉਸ ਨੇ ਗਾਇਕੀ ਲਈ ਕੋਈ ਵੀ ਪ੍ਰੋਫੈਸ਼ਨਲ ਟ੍ਰੈਨਿੰਗ ਨਹੀਂ ਲਈ, ਬਸ ਆਡੀਅਨਜ਼ ਸਾਹਮਣੇ ਹੀ ਸਿੱਧੇ ਤੌਰ 'ਤੇ ਗਾਣਾ ਸ਼ੁਰੂ ਕੀਤਾ।