FacebookTwitterg+Mail

ਜਲਦ ਵਿਆਹ ਦੇ ਬੰਧਨ ’ਚ ਬੱਝੇਗੀ ਮੋਨਾ ਸਿੰਘ, ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ

mona singh s wedding festivities have begun
26 December, 2019 12:40:39 PM

ਮੁੰਬਈ(ਬਿਊਰੋ)- ਫਿਲਮਾਂ ਅਤੇ ਟੀ.ਵੀ. ਸੀਰੀਅਲ ਨਾਲ ਆਪਣੀ ਪਛਾਣ ਬਣਾ ਚੁੱਕੀ ਮੋਨਾ ਸਿੰਘ ਹੁਣ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੀ ਹੈ। ਮੋਨਾ ਦਾ ਵਿਆਹ 27 ਦਸੰਬਰ ਨੂੰ ਹੈ। ਇਸ ਤੋਂ ਪਹਿਲਾਂ ਮੋਨਾ ਦੀ ਮਹਿੰਦੀ ਅਤੇ ਹਲਦੀ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਮੋਨਾ ਇਕ ਦੱਖਣੀ ਭਾਰਤੀ ਇਨਵੈਸਟਮੈਂਟ ਬੈਂਕਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ। ਇਹ ਵਿਆਹ ਪਰਿਵਾਰ ਦੇ ਕਰੀਬੀ ਮੈਬਰਾਂ ਅਤੇ ਦੋਸਤਾਂ ਦੀ ਮੌਜ਼ੂਦਗੀ ਵਿਚ ਹੋਵੇਗਾ। ਮੋਨਾ ਸਿੰਘ ਦੀ ਮਹਿੰਦੀ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਉਨ੍ਹਾਂ ਦੀ ਬਰਾਈਡ ਟੀਮ ਨੇ ਸ਼ੇਅਰ ਕੀਤੀਆਂ ਹਨ। ਇਸ ਮੌਕੇ ’ਤੇ ਮੋਨਾ ਪਿੰਕ ਕਲਰ ਦਾ ਸੂਟ ਪਹਿਨੇ ਨਜ਼ਰ ਆ ਰਹੀ ਹੈ।
Punjabi Bollywood Tadka
ਖਬਰ ਹੈ ਕਿ ਮੋਨਾ ਦੇ ਵਿਆਹ ਵਿਚ ਟੀ.ਵੀ. ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਪਹੁੰਚ ਸਕਦੇ ਹਨ। ਮੋਨਾ ਨੇ ਟੀ.ਵੀ. ਸੀਰੀਅਲ ‘ਜੱਸੀ ਜੈਸੀ ਕੋਈ ਨਹੀਂ’ ਨਾਲ ਆਪਣੇ ਟੀ.ਵੀ. ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦਾ ਇਹ ਸ਼ੋਅ ਬਹੁਤ ਹਿੱਟ ਹੋਇਆ। ਇਹ ਸ਼ੋਅ ਸਾਲ 2003 ਤੋਂ 2006 ਤੱਕ ਚਲਿਆ ਸੀ। ਇਸ ਸ਼ੋਅ ਲਈ ਮੋਨਾ ਨੂੰ ਸਰਵ ਉੱਤਮ ਅਦਾਕਾਰਾ ਸਮੇਤ ਪੰਜ ਪੁਰਸਕਾਰਾਂ ਨਾਲ ਨਵਾਜਿਆ ਗਿਆ।
Punjabi Bollywood Tadka
ਇਸ ਤੋਂ ਬਾਅਦ ਮੋਨਾ ‘ਕਿਆ ਹੁਆ ਤੇਰਾ ਵਾਅਦਾ’ ਅਤੇ ‘ਪਿਆਰ ਕੋ ਹੋ ਜਾਣੇ ਦੋ’ ਵਰਗੇ ਹਿੱਟ ਟੀ.ਵੀ. ਸੀਰੀਅਲ ਵਿਚ ਦਿਸੀ। ਮੋਨਾ ਨੂੰ ਫਿਲਮਾਂ ਵਿਚ ਵੀ ਮੌਕਾ ਮਿਲਿਆ। ਰਾਜਕੁਮਾਰ ਹਿਰਾਨੀ ਨਿਰਦੇਸ਼ਿਤ ਫਿਲਮ ‘3 ਈਡੀਅਟਸ’ ਵਿਚ ਮੋਨਾ ਸਿੰਘ ਨੇ ਕਰੀਨਾ ਕਪੂਰ ਦਾ ਕਿਰਦਾਰ ਨਿਭਾਇਆ ਸੀ। ਇਹ ਮੋਨਾ ਦੀ ਪਹਿਲੀ ਫਿਲਮ ਸੀ। ਉਂਝ ਤਾਂ ਮੋਨਾ ਦਾ ਕਿਰਦਾਰ ਛੋਟਾ ਸੀ ਪਰ ਉਨ੍ਹਾਂ ਦੇ ਕਿਰਦਾਰ ਦੀ ਕਾਫੀ ਤਾਰੀਫ ਹੋਈ ਸੀ।
Punjabi Bollywood Tadka
ਇਸ ਸਾਲ ਰਿਲੀਜ਼ ਹੋਈ ਵੈੱਬ ਸੀਰੀਜ ‘ਮਿਸ਼ਨ ਓਵਰ ਮਾਰਸ’ ਵਿਚ ਮੋਨਾ ਸਿੰਘ ਨੇ ਇਸਰੋ ਦੀ ਇਕ ਵਿਗਿਆਨੀ ਦੀ ਭੂਮਿਕਾ ਨਿਭਾਈ ਸੀ। ਏਕਤਾ ਕਪੂਰ ਦੀ ਇਸ ਵੈੱਬ ਸੀਰੀਜ ਵਿਚ ਮੋਨਾ ਵੱਲੋਂ ਨਿਭਾਏ ਕਿਰਦਾਰ ਮਹਿਲਾ ਸਸ਼ਕਤੀਕਰਣ ਦੀ ਭਾਵਨਾ ਨਾਲ ਭਰਪੂਰ ਸੀ।
Punjabi Bollywood Tadka


Tags: Mona SinghWeddingJassi Jaisi Koi NahiDecember 27Mehendi CeremonyInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari