FacebookTwitterg+Mail

ਹੌਟ ਅਦਾਵਾਂ ਨਾਲ ਸਭ ਨੂੰ ਦੀਵਾਨਾ ਬਣਾ ਰਹੀ ਮੋਨਾਲੀਸਾ (ਵੀਡੀਓ)

monalisa
27 May, 2018 12:08:11 PM

ਮੁੰਬਈ (ਬਿਊਰੋ)— 'ਬਿੱਗ ਬੌਸ 10' ਦੀ ਮੁਕਾਬਲੇਬਾਜ਼ ਤੇ ਭੋਜਪੂਰੀ ਸਟਾਰ ਮੋਨਾਲੀਸਾ ਅਕਸਰ ਆਪਣੇ ਹੌਟ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। 'ਬਿੱਗ ਬੌਸ' ਤੋਂ ਬਾਅਦ ਮੋਨਾਲੀਸਾ ਨੇ ਆਪਣੇ ਪਤੀ ਨਾਲ ਡਾਂਸ ਰਿਐਲਿਟੀ ਸ਼ੋਅ 'ਨੱਚ ਬੱਲੀਏ' 'ਚ ਪਤੀ ਨਾਲ ਬਤੌਰ ਮੁਕਾਬਲੇਬਾਜ਼ ਨਜ਼ਰ ਆਈ। ਆਪਣੇ ਬੋਲਡ ਫੋਟੋਸ਼ੂਟ ਲਈ ਮਸ਼ਹੂਰ ਮੋਨਾਲੀਸਾ ਦੀ ਝੋਲੀ ਇਨ੍ਹੀਂ ਦਿਨੀਂ ਕਈ ਪ੍ਰੋਜੈਕਟ ਹਨ। ਉਹ ਫਿਲਹਾਲ ਬੰਗਾਲੀ ਭਾਸ਼ਾ ਦੇ ਸ਼ੋਅ ਲਈ ਤਿਆਰ ਹੈ। 'ਡੁਪੁਰ ਠਾਕੁਰਪੋ' ਨਾਂ ਦੇ ਨਵੇਂ ਸ਼ੋਅ 'ਚ 'ਝੂਮਾ ਬੌਓਦੀ' ਦਾ ਕਿਰਦਾਰ ਨਿਭਾਅ ਰਹੀ ਹੈ। ਸ਼ੋਅ ਦੀ ਸ਼ੂਟਿੰਗ ਦੌਰਾਨ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਚੁੱਕੀ ਹੈ। ਫਿਲਹਾਲ ਉਹ ਸ਼ੋਅ ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਮੋਨਾਲੀਸਾ ਨੇ ਇਸ ਨਵੇਂ ਸ਼ੋਅ ਨਾਲ ਜੁੜਿਆ ਇਕ ਪ੍ਰਮੋਸ਼ਨਲ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ।

 

A post shared by MONALISA (@aslimonalisa) on

ਦੱਸਣਯੋਗ ਹੈ ਕਿ ਮੋਨਾਲੀਸਾ ਨੂੰ 'ਬਿੱਗ ਬੌਸ 10' 'ਚ ਹਿੱਸਾ ਲੈਣ ਤੋਂ ਬਾਅਦ ਘਰ-ਘਰ 'ਚ ਪਛਾਣ ਮਿਲੀ। ਉਸ ਨੇ 'ਬਿੱਗ ਬੌਸ 10' ਦੇ ਘਰ ਅੰਦਰ ਹੀ ਕੋ-ਸਟਾਰ ਵਿਕ੍ਰਾਂਤ ਸਿੰਘ ਰਾਜਪੂਤ ਨਾਲ ਵਿਆਹ ਕਰਵਾਇਆ ਤੇ ਉਸ ਦਾ ਵਿਆਹ ਨੈਸ਼ਨਲ ਟੀ. ਵੀ. 'ਤੇ ਦਿਖਾਇਆ ਗਿਆ ਸੀ। ਮੋਨਾਲੀਸਾ ਭੋਜਪੁਰੀ ਫਿਲਮ ਇੰਡਸਟਰੀ ਦਾ ਮੰਨਿਆ-ਪ੍ਰਮੰਨਿਆ ਨਾਂ ਹੈ। ਮੋਨਾਲੀਸਾ ਭੋਜਪੁਰੀ ਫਿਲਮ ਇੰਡਸਟਰੀ ਦੀ ਸਭ ਤੋਂ ਵੱਧ ਫੀਸ ਹਾਸਲ ਕਰਨ ਵਾਲੀ ਅਭਿਨੇਤਰੀ ਹੈ। ਉਸ ਨੇ 2008 'ਚ 'ਭੋਲੇ ਸ਼ੰਕਰ' ਫਿਲਮ ਨਾਲ ਇੰਡਸਟਰੀ 'ਚ ਕਦਮ ਰੱਖਿਆ ਸੀ ਤੇ ਇਸ ਤੋਂ ਬਾਅਦ ਲਗਾਤਾਰ ਉਹ ਕਈ ਸੁਪਰਹਿੱਟ ਫਿਲਮਾਂ ਦਾ ਹਿੱਸਾ ਰਹੀ ਹੈ।


Tags: Monalisa Instagram Dupur Thakurpo Web Series Bigg Boss 10 Tv Actress

Edited By

Kapil Kumar

Kapil Kumar is News Editor at Jagbani.