FacebookTwitterg+Mail

ਰਣਵੀਰ ਸਿੰਘ ਦੇ ਗੀਤ 'ਤੇ ਮੋਨਾਲੀਸਾ ਦੀ ਡਾਂਸ ਵੀਡੀਓ ਵਾਇਰਲ

monalisa
28 May, 2018 11:47:50 AM

ਮੁੰਬਈ (ਬਿਊਰੋ)— 'ਬਿੱਗ ਬੌਸ 10' ਦੀ ਮੁਕਾਬਲੇਬਾਜ਼ ਤੇ ਭੋਜਪੂਰੀ ਸਟਾਰ ਮੋਨਾਲੀਸਾ ਇਨ੍ਹੀਂ ਦਿਨੀਂ ਆਪਣੇ ਇਕ ਡਾਂਸ ਦੀ ਵੀਡੀਓ ਕਰਕੇ ਚਰਚਾ 'ਚ ਹੈ। ਭੋਜਪੂਰੀ ਫਿਲਮਾਂ 'ਚ ਉਸਦੇ ਡਾਂਸ ਸਟੈੱਪ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਉੱਥੇ ਹੀ ਹਾਲ ਹੀ 'ਚ ਉਸ ਦੀ ਇਕ ਪੁਰਾਣੀ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਬੇਹੱਦ ਬੋਲਡ ਅੰਦਾਜ਼ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਮੋਨਾਲੀਸਾ ਰਣਵੀਰ ਸਿੰਘ ਅਤੇ ਦੀਪਿਕਾ ਦੀ ਫਿਲਮ 'ਗੋਲੀਆਂ ਕੀ ਰਾਸਲੀਲਾ ਰਾਮਲੀਲਾ' ਦੇ ਗੀਤ 'ਲਹੂ ਮੂੰਹ ਲੱਗ ਗਿਆ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

 

A post shared by MONALISA (@aslimonalisa) on

ਦੱਸਣਯੋਗ ਹੈ ਕਿ ਮੋਨਾਲੀਸਾ ਇਨ੍ਹੀਂ ਦਿਨੀਂ ਬੰਗਾਲੀ ਵੈੱਬ ਸੀਰੀਜ਼ 'ਚ 'ਡੁਪੁਰ ਠਾਕੁਰਪੋ' 'ਚ ਝੂਮਾ ਭਾਬੀ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਹਾਲ ਸੀਰੀਜ਼ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੇ। ਮੋਨਾਲੀਸਾ ਨੇ ਇਸ ਵੈੱਬ ਸੀਰੀਜ਼ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਚੁੱਕੀ ਹੈ, ਜਿਸਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ।


Tags: Monalisa Lahu Munh Lag Gaya Dupur Thakurpo Web Series Bigg Boss 10 Tv Actress

Edited By

Kapil Kumar

Kapil Kumar is News Editor at Jagbani.