FacebookTwitterg+Mail

ਬੋਲਡ ਲੁੱਕ 'ਚ ਪਤੀ ਨਾਲ ਸਵਿਮਿੰਗ ਪੂਲ 'ਚ ਨਜ਼ਰ ਆਈ ਮੋਨਾਲੀਸਾ

monalisa bikini pics
04 September, 2018 04:50:15 PM

ਮੁੰਬਈ (ਬਿਊਰੋ)— ਭੋਜਪੁਰੀ ਤੇ ਟੀ. ਵੀ. ਦੀਆਂ ਸਭ ਤੋਂ ਪ੍ਰਸਿੱਧ ਅਭਿਨੇਤੀਆਂ 'ਚੋਂ ਇਕ ਮੋਨਾਲੀਸਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਬੇਹੱਦ ਹੌਟ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਮੋਨਾਲੀਸਾ ਲਾਲ ਰੰਗ ਦੀ ਬਿਕਨੀ 'ਚ ਪਤੀ ਵਿਕਰਮ ਸਿੰਘ ਰਾਜਪੂਤ ਨਾਲ ਸਵਿਮਿੰਗ ਪੂਲ 'ਚ ਕਾਫੀ ਰੋਮਾਂਟਿਕ ਅੰਦਾਜ਼ 'ਚ ਦਿਖਾਈ ਦੇ ਰਹੀ ਹੈ।Punjabi Bollywood Tadka

ਸਵਿਮਿੰਗ ਪੂਲ 'ਚ ਮੋਨਾਲੀਸਾ ਨੇ ਕਈ ਹੌਟ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਵਰਕ ਫਰੰਟ ਤੋਂ ਲੈ ਕੇ ਨਿੱਜੀ ਜ਼ਿੰਦਗੀ ਤਕ ਉਹ ਇੰਸਟਾਗ੍ਰਾਮ ਦੇ ਸਹਾਰੇ ਫੈਨਜ਼ ਨਾਲ ਆਪਣੇ ਸਾਰੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।Punjabi Bollywood Tadka

ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਮੋਨਾਲੀਸਾ ਸਟਾਰ ਪਲੱਸ ਦੇ ਸੀਰੀਅਲ 'ਨਜ਼ਰ' 'ਚ ਦਿਖਾਈ ਦੇ ਰਹੀ ਹੈ। ਫੈਨਜ਼ ਵਿਚਾਲੇ ਮੋਨਾਲੀਸਾ ਆਪਣੀ ਅਦਾਕਾਰੀ ਦੇ ਨਾਲ-ਨਾਲ ਹੌਟਨੈੱਸ ਨੂੰ ਲੈ ਕੇ ਵੀ ਕਾਫੀ ਮਸ਼ਹੂਰ ਹੈ।


Tags: Monalisa Bikini Instagram Hot Pics Nazar

Edited By

Rahul Singh

Rahul Singh is News Editor at Jagbani.