FacebookTwitterg+Mail

'ਭਾਬੀ' ਬਣਨ ਦੀ ਤਿਆਰੀ 'ਚ ਮੋਨਾਲੀਸਾ, ਸ਼ੇਅਰ ਕੀਤੀਆਂ ਹੌਟ ਤਸਵੀਰਾਂ

monalisa in hot look see her latest pics
15 April, 2018 05:00:04 PM

ਮੁੰਬਈ (ਬਿਊਰੋ)— ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 10' ਨਾਲ ਦੇਸ਼ ਭਰ 'ਚ ਆਪਣੀ ਪਛਾਣ ਬਣਾਉਣ ਵਾਲੀ ਭੋਜਪੁਰੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀ ਮੋਨਾਲੀਸਾ ਛੇਤੀ ਹੀ ਨਵੇਂ ਅੰਦਾਜ਼ 'ਚ ਵਾਪਸੀ ਕਰਨ ਵਾਲੀ ਹੈ। ਇਸ ਵਾਰ ਉਹ ਭਾਬੀ ਬਣ ਕੇ ਪਰਤੇਗੀ।
Punjabi Bollywood Tadka
ਅਸਲ 'ਚ ਮੋਨਾਲੀਸਾ ਛੇਤੀ ਹੀ ਬੰਗਾਲੀ ਵੈੱਬ ਸੀਰੀਜ਼ 'ਦੁਪੁਰ ਠਾਕੁਰਪੋ' 'ਚ ਦਿਖਾਈ ਦੇਵੇਗੀ। ਇਸ ਸੀਰੀਜ਼ 'ਚ ਉਹ ਭਾਬੀ ਬਣੀ ਨਜ਼ਰ ਆਵੇਗੀ। ਮੋਨਾਲੀਸਾ ਨੇ ਆਪਣੀ ਇਸ ਵੈੱਬ ਸੀਰੀਜ਼ ਦੇ ਟੀਜ਼ਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ ਤੇ ਟੀਜ਼ਰ ਨੂੰ ਦੇਖ ਕੇ ਤੁਸੀਂ ਸਮਝ ਜਾਓਗੇ ਕਿ ਉਹ ਇਸ 'ਚ ਹੌਟ ਅੰਦਾਜ਼ 'ਚ ਨਜ਼ਰ ਆਵੇਗੀ।
Punjabi Bollywood Tadka
ਦੱਸਣਯੋਗ ਹੈ ਕਿ ਇਹ 'ਦੁਪੁਰ ਠਾਕੁਰਪੋ' ਦਾ ਦੂਜਾ ਸੀਜ਼ਨ ਹੈ ਤੇ ਇਸ 'ਚ ਉਹ 'ਝੂਮਾ ਬੋਦੀ' ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਸ ਸ਼ੋਅ ਦੇ ਪਿਛਲੇ ਸੀਜ਼ਨ 'ਚ ਸਵਾਸਤਿਕਾ ਮੁਖਰਜੀ ਨੇ ਊਮਾ ਬੋਦੀ ਦੀ ਭੂਮਿਕਾ ਨਿਭਾਈ ਸੀ। ਇਸ ਵੈੱਬ ਸੀਰੀਜ਼ ਦਾ ਪ੍ਰਸਾਰਣ 'ਹੋਈਚੋਈ' ਨਾਂ ਦੇ ਵੈੱਬ ਚੈਨਲ 'ਤੇ ਹੋਵੇਗਾ।
Punjabi Bollywood Tadka
ਉਥੇ ਜੇਕਰ ਇਸ ਸ਼ੋਅ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਇਸ 'ਚ ਮੋਨਾ ਨਾਲ ਕੁਝ ਨੌਜਵਾਨ ਹੋਣਗੇ, ਜੋ ਝੂਮਾ ਨੂੰ ਉਸ ਦੇ ਲੁਕਸ ਤੇ ਉਸ ਦੀਆਂ ਅਦਾਵਾਂ ਦੀ ਵਜ੍ਹਾ ਕਾਰਨ ਫਾਲੋਅ ਕਰਦੇ ਹਨ।

 

A post shared by MONALISA (@aslimonalisa) on

ਮੀਡੀਆ ਰਿਪੋਰਟਾਂ ਮੁਤਾਬਕ ਇਹ 6 ਲੜਕੇ 'ਝੂਮਾ ਬੋਦੀ' ਦੇ ਦਿਓਰ ਹਨ। ਇਸ ਤੋਂ ਇਲਾਵਾ ਇਸ ਸ਼ੋਅ 'ਚ ਕੀ ਮਜ਼ੇਦਾਰ ਹੁੰਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਮੋਨਾ ਨੇ ਇਸ ਟੀਜ਼ਰ ਨਾਲ ਆਪਣੀਆਂ ਕੁਝ ਕੈਮਰੇ ਦੇ ਪਿੱਛੇ ਦੀਆਂ ਤਸਵੀਰਾਂ ਨੂੰ ਵੀ ਸ਼ੇਅਰ ਕੀਤਾ ਹੈ।​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Monalisa Instagram Dupur Thakurpo Jhuma Boudi

Edited By

Rahul Singh

Rahul Singh is News Editor at Jagbani.