ਜਲੰਧਰ (ਬਿਊਰੋ)— ਪੰਜਾਬੀ ਗਾਇਕ ਮਨੀ ਔਜਲਾ ਉਰਫ ਮਨਪ੍ਰੀਤ ਸਿੰਘ ਔਜਲਾ ਇੰਡਸਟਰੀ ਦੇ ਲੋਕਪ੍ਰਿਯ ਗਾਇਕਾਂ 'ਚੋਂ ਇਕ ਹਨ। ਉਨ੍ਹਾਂ ਦੇ ਗੀਤ ਰਿਲੀਜ਼ ਹੁੰਦੇ ਹੀ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹ ਜਾਂਦੇ ਹਨ। ਪ੍ਰਸਿੱਧ ਪੱਤਰਕਾਰ ਅਜਾਇਬ ਸਿੰਘ ਔਜਲਾ ਅਤੇ ਸੁਰਿੰਦਰ ਕੌਰ ਔਜਲਾ ਦੇ ਬੇਟੇ ਮਨੀ ਔਜਲਾ ਨੂੰ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ। ਮਨੀ ਔਜਲਾ ਨੇ ਜਿੱਥੇ ਗਾਇਕੀ ਨੂੰ ਆਪਣਾ ਪੇਸ਼ਾ ਬਣਾਇਆ, ਉੱਥੇ ਹੀ ਉਨ੍ਹਾਂ ਨੇ ਸੰਗੀਤਕਾਰ ਅਤੇ ਅਦਾਕਾਰ ਦੇ ਤੌਰ 'ਤੇ ਵੀ ਆਪਣੀ ਨਿਵੇਕਲੀ ਥਾਂ ਬਣਾਈ ਹੈ।
ਮਨੀ ਔਜਲਾ ਨੂੰ ਨਾਮਵਰ ਗਾਇਕ ਅਤੇ ਸੰਗੀਤਕਾਰ ਰਾਜਿੰਦਰ ਮੋਹਣੀ ਦੀ ਸੰਗਤ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਤੋਂ ਉਨ੍ਹਾਂ ਨੇ ਸੰਗੀਤ ਦੀ ਤਾਲੀਮ ਹਾਸਿਲ ਕਰਦਿਆਂ ਬਾਈ ਅਮਰਜੀਤ ਨਾਲ ਸਟੇਜਾਂ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਜਿੱਥੇ ਹਰਦੀਪ, ਸਰਬਜੀਤ ਚੀਮਾ, ਗੁਰਕ੍ਰਿਪਾਲ ਸੂਰਾਪੁਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ ਯੂ. ਕੇ. ਅਤੇ ਗਾਇਕਾ ਬਲਜੀਤ ਮੁਹਾਲੀ ਨਾਲ ਸਟੇਜ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ, ਉੱਥੇ ਹੀ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ 6 ਸਾਲ ਤੋਂ ਵਧੇਰੇ ਸਮੇਂ ਤੱਕ ਸਹਿ-ਗਾਇਕ ਵੱਜੋਂ ਉਨ੍ਹਾਂ ਨੂੰ ਆਪਣੇ ਸਟੇਜ ਸ਼ੋਅਜ਼ ਦਾ ਹਿੱਸਾ ਬਣਾਇਆ।
ਮਨੀ ਔਜਲਾ ਸਿਰਦੂਲ ਸਿਕੰਦਰ-ਅਮਰ ਨੂਰੀ ਨਾਲ ਪਹਿਲੀ ਵਾਰ ਜਲੰਧਰੂਪ੍ਰਰਦਰਸ਼ਨ ਦੇ ਪ੍ਰੋਗਰਾਮ 'ਸਟਾਰ ਨਾਈਟ' ਵਿਚ 'ਨਾਭੇ ਦੀਏ ਬੰਦ ਬੋਤਲ' ਗੀਤ ਲੈ ਕੇ ਹਾਜ਼ਰ ਹੋਏ। ਇਸ ਤੋਂ ਬਾਅਦ ਗੀਤ 'ਐਂਵੇ ਨਹੀਂ ਜੱਗ ਉੱਤੇ ਹੁੰਦੀਆਂ ਸਲਾਮਾਂ' ਰਾਹੀਂ ਵੀ ਖੂਬ ਚਰਚਾ ਖੱਟੀ। ਬਾਅਦ 'ਚ ਉਹ ਨਿਰਮਾਤਾ ਅਨੂਪ ਕੁਮਾਰ ਦੇ ਸਹਿਯੋਗ ਨਾਲ ਯੋ-ਯੋ ਹਨੀ ਸਿੰਘ ਦੇ ਸੰਪਰਕ ਵਿਚ ਆਏ ਅਤੇ ਉਸ ਦੀ ਐਲਬਮ 'ਇੰਟਰਨੈਸ਼ਨਲ ਬਰੇਜ਼ਰ'਼'ਚ ਮਨੀ ਦਾ ਇਕ ਗੀਤ 'ਅਸ਼ਕੇ' ਰਿਕਾਰਡ ਹੋਇਆ ਅਤੇ਼ ਫਿਰ ਹਨੀ ਸਿੰਘ ਦੇ ਸੰਗੀਤ 'ਚ ਹੀ ਉਨ੍ਹਾਂ ਦਾ ਦੂਜਾ ਗੀਤ 'ਸਿਫਤਾਂ ਕਰਦਾ ਰਹਿੰਦਾ' ਆਇਆ ਤੇ ਇਸੇ ਤਰ੍ਹਾਂ ਮਨੀ ਨੂੰ ਪਹਿਲਾ ਭਾਰਤੀ-ਪੰਜਾਬੀ ਗਾਇਕ ਹੋਣ ਦਾ ਮਾਣ ਹਾਸਿਲ ਹੋਇਆ।
'ਲੰਡਨ', 'ਸਿਫਤਾਂ', 'ਮੋਰਨੀ', 'ਲੈਕਚਰ 2', 'ਲਲਕਾਰੇ', 'ਸੋਨੀਏ', 'ਰੋਕਾ' ਸਮੇਤ ਕਈ ਸੁਪਰਹਿੱਟ ਗੀਤਾਂ ਨਾਲ ਲੋਕ ਦੇ ਦਿਕ ਧੜਕਾਏ ਹਨ। ਇਸ ਤੋਂ ਇਲਾਵਾ ਉਹ ਜਿੰਮੀ ਸ਼ੇਰਗਿੱਲ ਦੀ ਫਿਲਮ 'ਹੀਰੋ' 'ਚ ਵੀ ਇਕ ਗੀਤ ਨੂੰ ਸੰਗੀਤਬੱਧ ਕਰ ਚੁੱਕੇ ਹਨ।