FacebookTwitterg+Mail

ਕਦੇ ਕੱਬਡੀ 'ਚ ਮਨਕੀਰਤ ਔਲਖ ਮਾਰਦਾ ਸੀ ਮੱਲਾਂ, ਅੱਜ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਤੇ ਕਰ ਰਿਹੈ ਰਾਜ

money bhalwan happy birthday
02 October, 2017 04:41:09 PM

ਜਲੰਧਰ(ਬਿਊਰੋ)— ਪੰਜਾਬੀ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਪ੍ਰਸਿੱਧੀ ਖੱਟਣ ਵਾਲੇ ਨਾਮੀ ਗਾਇਕ ਮਨਕੀਰਤ ਔਲਖ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 2 ਅਕਤੂਬਰ 1990 ਨੂੰ ਫਤਿਹਬਾਦ, ਹਰਿਆਣਾ 'ਚ ਹੋਇਆ। ਮਨਕੀਰਤ ਔਲਖ ਨੇ ਹੁਣ ਚੰਗੀ ਫੈਨ ਫੋਲੋਇੰਗ ਹਾਸਲ ਕਰ ਚੁੱਕੇ ਹੈ।

Punjabi Bollywood Tadka

ਕੁਝ ਲੋਕਾਂ ਨੂੰ ਸ਼ਾਇਦ ਇੰਝ ਲੱਗ ਰਿਹਾ ਹੋਵੇਗਾ ਕਿ ਦੋ-ਤਿੰਨ ਸੁਪਰਹਿੱਟ ਗੀਤ ਦੇ ਕੇ ਮਨਕੀਰਤ ਸਟਾਰ ਗਾਇਕ ਬਣ ਗਿਆ ਪਰ ਮਨਕੀਰਤ ਨੂੰ ਇਹ ਸਫਲਤਾ ਇੰਨੀ ਸੌਖੀ ਨਹੀਂ ਮਿਲੀ। ਮਨਕੀਰਤ ਪਿਛਲੇ 7 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਮਨਕੀਰਤ ਔਲਖ ਇਕ ਕਬੱਡੀ ਦੇ ਖਿਡਾਰੀ ਸਨ। ਆਪਣੇ ਦੋਸਤਾਂ ਤੇ ਨਜ਼ਦੀਕੀਆਂ ਵਿਚਾਲੇ ਉਹ ਅੱਜ ਵੀ 'ਮਨੀ ਭਲਵਾਨ' ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਮਨਕੀਰਤ ਦਾ ਭਾਰ 102 ਕਿਲੋ ਸੀ। ਮਨਕੀਰਤ ਦਾ ਪਹਿਲਾ ਗੀਤ ਲੋਕਾਂ ਵਲੋਂ ਇੰਨਾ ਪਸੰਦ ਨਹੀਂ ਕੀਤਾ ਗਿਆ ਕਿਉਂਕਿ ਉਸ ਦੀ ਪਰਦੇ 'ਤੇ ਦਿਖ ਵਧੀਆ ਨਹੀਂ ਸੀ।

Punjabi Bollywood Tadka
ਕਈਆਂ ਨੇ ਉਸ ਨੂੰ ਗਾਇਕੀ ਛੱਡਣ ਲਈ ਵੀ ਕਿਹਾ ਪਰ ਮਨਕੀਰਤ ਔਲਖ ਨੇ ਇਹ ਗੱਲ ਕਦੇ ਨਹੀਂ ਮੰਨੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਚੰਗੀ ਆਵਾਜ਼ ਦੇ ਨਾਲ-ਨਾਲ ਚੰਗੀ ਦਿਖ ਹੋਣੀ ਵੀ ਬਹੁਤ ਜ਼ਰੂਰੀ ਹੈ।

Punjabi Bollywood Tadka

ਬਸ ਫਿਰ ਕੀ ਸੀ ਮਨਕੀਰਤ ਨੇ ਰਿਆਜ਼ ਦੇ ਨਾਲ-ਨਾਲ ਦੋ ਸਾਲਾਂ ਤਕ ਰੱਜ ਕੇ ਜਿਮ 'ਚ ਪਸੀਨਾ ਵਹਾਇਆ।

Punjabi Bollywood Tadka

ਹੁਣ ਉਹ ਜਿਸ ਮੁਕਾਮ 'ਤੇ ਹੈ, ਉਹ ਸਭ ਦੇ ਸਾਹਮਣੇ ਹੈ। ਅੱਜ ਮਨਕੀਰਤ ਔਲਖ ਜਿਹੜੇ ਵੀ ਗੀਤ ਗਾਉਂਦਾ ਹੈ, ਲੋਕਾਂ ਵਲੋਂ ਉਨ੍ਹਾਂ ਗੀਤਾਂ ਨੂੰ ਖੂਬ ਪਿਆਰ ਮਿਲਦਾ ਹੈ। ਮਨਕੀਰਤ ਔਲਖ ਦੇ ਜ਼ਿਅਦਾਤਰ ਗੀਤ ਨੌਜਵਾਨ ਪੀੜ੍ਹੀ 'ਤੇ ਢੁੱਕਦੇ ਹਨ।

Punjabi Bollywood Tadka


Tags: Money BhalwanHappy BirthdayMankirt Aulakh ਮਨਕੀਰਤ ਔਲਖ ਮਨੀ ਭਲਵਾਨ