FacebookTwitterg+Mail

ਗੰਭੀਰ ਦੋਸ਼ਾਂ ਕਾਰਨ ਅਬੂ ਸਲੇਮ ਦੀ ਪ੍ਰੇਮਿਕਾ ਨੂੰ ਜਾਣਾ ਪਿਆ ਸੀ ਜੇਲ, ਜੇਲਰ ਬਣਾਉਣਾ ਚਾਹੁੰਦੀ ਸੀ ਗੰਦੀ ਹਰਕਤ ਦਾ ਸ਼ਿਕਾਰ

monica bedi
07 September, 2017 02:25:42 PM

ਮੁੰਬਈ— ਸਾਲ 1993 ਦੇ ਮੁੰਬਈ ਬੰਬ ਧਮਾਕੇ 'ਚ ਡਾਨ ਅਬੂ ਸਲੇਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਬੂ ਸਲੇਮ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ। ਅਬੂ 'ਤੇ 2 ਲੱਖ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਦੱਸ ਦਈਏ ਕਿ ਅਬੂ ਸਲੇਮ ਦੀ ਪ੍ਰੇਮਿਕਾ ਰਹਿ ਚੁੱਕੀ ਅਦਾਕਾਰਾ ਮੋਨਿਕਾ ਬੇਦੀ ਹੁਣ ਟੀ. ਵੀ. 'ਤੇ ਵਾਪਸੀ ਕਰ ਰਹੀ ਹੈ।

Punjabi Bollywood Tadka

ਟੀ. ਵੀ. 'ਤੇ 'ਸਰਸਵਤੀਚੰਦਰ', 'ਬੰਧਨ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਮੋਨਿਕਾ ਹੁਣ ਲਾਈਫ ਓਕੇ ਦੇ ਨਵੇਂ ਸ਼ੋਅ 'ਮਾਸੂਮ' 'ਚ ਨਜ਼ਰ ਆਵੇਗੀ। ਮੋਨਿਕਾ ਬੇਦੀ ਨੂੰ ਉਸ ਦੇ ਕਰੀਅਰ ਤੋਂ ਜ਼ਿਆਦਾ ਲੋਕ ਕੰਟਰੋਵਰਸ਼ੀਅਲ ਜ਼ਿੰਦਗੀ ਲਈ ਜਾਣਦੇ ਹਨ। ਫਰਜੀ ਪਾਸਪੋਰਟ ਮਾਮਲੇ 'ਚ ਮੋਨਿਕਾ ਭੋਪਾਲ ਦੀ ਆਈ, ਐੱਸ. ਓ. ਜੇਲ 'ਚ ਰਹਿ ਚੁੱਕੀ ਹੈ। ਇਥੇ ਉਸ ਦੇ ਬਾਥਰੂਮ 'ਚ ਸੀ. ਸੀ. ਟੀ. ਵੀ. ਕੈਮਰਾ ਲਾਉਣ ਦੀ ਗੱਲ ਵੀ ਸਾਹਮਣੇ ਆਈ ਸੀ।

Punjabi Bollywood Tadka
ਪੁਲਸ ਅਧਿਕਾਰੀ ਹੋਟਲ ਤੋਂ ਲਿਆਉਂਦਾ ਸੀ ਮੋਨਿਕਾ ਲਈ ਖਾਣਾ
ਸਾਲ 2005 'ਚ ਜਦੋਂ ਮੋਨਿਕਾ ਬੇਦੀ ਭੋਪਾਲ ਦੀ ਜੇਲ 'ਚ ਬੰਦ ਸੀ ਤਾਂ ਐੱਮ. ਪੀ. ਪੁਲਸ ਦੇ ਕਈ ਅਧਿਕਾਰੀਆਂ ਨੇ ਆਪਣੀ ਡਿਊਟੀ ਉਸ ਦੀ ਜੇਲ ਦੇ ਕੋਲ ਲਗਵਾ ਲਈ ਸੀ। ਇੰਨਾ ਹੀ ਨਹੀਂ, ਸਗੋਂ ਕਿਹਾ ਜਾਂਦਾ ਹੈ ਕਿ ਹਰ ਇਕ ਦਿਨ ਇਕ ਪੁਲਸ ਅਧਿਕਾਰੀ ਮੋਨਿਕਾ ਲਈ ਭੋਪਾਲ ਦੇ ਇਕ ਥ੍ਰੀ ਸਟਾਰ ਹੋਟਲ ਤੋਂ ਉਸ ਦੀ ਪਸੰਦ ਦਾ ਖਾਣਾ ਲੈ ਕੇ ਆਉਂਦਾ ਸੀ ਤੇ ਇਕੱਠੇ ਬੈਠ ਕੇ ਖਾਂਦੇ ਸਨ।

Punjabi Bollywood Tadka

ਸਾਲ 2005-06 ਦੌਰਾਨ ਭੋਪਾਲ ਦੀ ਸੈਂਟਰਲ ਜੇਲ ਦੇ ਜੇਲਰ ਰਹਿ ਚੁੱਕੇ ਪੁਰੂਸ਼ੋਤਮ ਸੋਮਕੁੰਵਰ 'ਤੇ ਕਾਂਗਰਸ ਨੇ ਮੋਨਿਕਾ ਬੇਦੀ ਦੇ ਬਾਥਰੂਮ 'ਚ ਕੈਮਰੇ ਲਾਉਣ ਤੇ ਉਸ਼ ਦਾ ਅਸ਼ਲੀਲ ਐੱਮ. ਐੱਮ. ਐੱਸ. ਬਣਾਉਣ ਦਾ ਦੋਸ਼ ਲਾਇਆ ਸੀ। ਬਾਅਦ 'ਚ ਜੇਲਰ ਨੂੰ ਜ਼ਿਆਦਾ ਸੰਪਤੀ ਦੇ ਮਾਮਲੇ 'ਚ ਸਸਪੈਂਡ ਕਰ ਦਿੱਤਾ ਗਿਆ ਸੀ।

Punjabi Bollywood Tadka

ਅਬੂ ਸਲੇਮ ਨੂੰ ਸਾਲ 2001 ਦੇ ਫਰਜੀ ਪਾਸਪੋਰਟ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ। ਸਤੰਬਰ 2002 'ਚ ਨਕਲੀ ਦਸਤਾਵੇਜਾਂ ਨਾਲ ਪੁਰਤਗਾਲ ਜਾਂਦੇ ਸਮੇਂ ਸਲੇਮ ਨਾਲ ਮੋਨਿਕਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।

Punjabi Bollywood Tadka

ਮੋਨਿਕਾ 'ਤੇ ਨਕਲੀ ਪਾਸਪੋਰਟ ਬਣਵਾਉਣ ਦਾ ਦੋਸ਼ ਲੱਗਾ ਸੀ। ਸਾਲ 2006 'ਚ ਉਸ ਨੇ ਫਰਜੀ ਪਾਸਪੋਰਟ ਮਾਮਲੇ 'ਚ ਦੋਸ਼ੀ ਕਰਾਰ ਕੀਤਾ ਗਿਆ ਤੇ ਜੇਲ ਦੀ ਸਜ਼ਾ ਸੁਣਾਈ ਗਈ। ਨਵੰਬਰ 2010 'ਚ ਉਹ ਜੇਲ ਤੋਂ ਬਾਹਰ ਆਈ।

Punjabi Bollywood Tadka


Tags: Bollywood and TV CelebrityMonica Bedigangster Abu SalemSamira JumaniDon Dawood ਅਬੂ ਸਲੇਮਮੋਨਿਕਾ ਬੇਦੀ