ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਮੋਨਿਕਾ ਬੇਦੀ ਦੀ ਜ਼ਿੰਦਗੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਇਸ 'ਚ ਬਾਲੀਵੁੱਡ ਦੀ ਮਸਾਲਾ ਫਿਲਮ ਦੇ ਸਾਰੇ ਟਰਨ ਤੇ ਟਵਿਸਟ ਹਨ। 18 ਜਨਵਰੀ 1975 ਨੂੰ ਪੰਜਾਬ ਦੇ ਹੁਸ਼ਿਆਰਪੁਰ 'ਚ ਜੰਮੀ ਮੋਨਿਕਾ ਭਾਵੇਂ ਹੀ ਅੱਜ ਗਲੈਮਰ ਵਰਲਡ ਤੋਂ ਦੂਰ ਹੋਵੇ ਪਰ ਉਸ ਦਾ ਨਾਂ ਅੰਡਰਵਰਲਡ ਡੌਨ ਅਬੂ ਸਲੇਮ ਦੀ ਪ੍ਰੇਮਿਕਾ ਕਾਰਨ ਵੀ ਚਰਚਾ 'ਚ ਰਹਿ ਚੁੱਕਾ ਹੈ।
ਉਸ ਦੀ ਜ਼ਿੰਦਗੀ ਦੇ ਕਈ ਪਹਿਲੂ ਹਨ। ਮੋਨਿਕਾ ਦੇ ਪਿਤਾ ਪੇਸ਼ੇ ਤੋਂ ਡਾਕਟਰ ਸਨ। ਖਬਰਾਂ ਮੁਤਾਬਕ, ਸਾਲ 1979 ਉਸ ਦੇ ਮਾਤਾ-ਪਿਤਾ 'ਚ ਨੌਰਵੇਂ ਜਾ ਕੇ ਰਹਿਣ ਲੱਗੇ। ਮੋਨਿਕਾ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਸਿਖਿਆ ਪ੍ਰਪਾਤ ਕੀਤੀ। ਮੋਨਿਕਾ ਨੇ ਸੁਪਨਿਆਂ ਨੂੰ ਪੂਰਾ ਕਰਨ ਲਈ ਮੁੰਬਈ ਸ਼ਹਿਰ ਵੱਖ ਕੂਚ ਕੀਤਾ।
ਮੋਨਿਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਤੇਲੁਗੂ ਫਿਲਮ 'ਤਾਜਮਹਿਲ' ਨਾਲ ਕੀਤੀ ਸੀ ਪਰ ਅਥੇ ਫਿਲਮਾਂ ਮਿਲਣ ਦੇ ਨਾਲ ਉਸ ਦੀ ਦੋਸਤੀ ਅੰਡਰਵਰਲਡ ਡੌਨ ਅਬੂ ਸਲੇਮ ਨਾਲ ਹੋ ਗਈ। ਇਸ ਦੋਸਦੀ ਕਾਰਨ ਮੋਨਿਕਾ ਨੂੰ ਕਈ ਬਾਲੀਵੁੱਡ ਫਿਲਮਾਂ ਮਿਲੀਆਂ ਪਰ ਅਪਰਾਧ ਜਗਤ ਨਾਲ ਵਾਸਤਾ ਵੀ ਪਿਆ।
ਮੋਨਿਕਾ ਨੂੰ ਸਾਲ 2002 'ਚ ਉਸ ਨੂੰ ਅਬੂ ਸਲੇਮ ਨਾਲ ਪੁਰਤਗਾਲ 'ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਕ ਆਮ ਜਿਹੀ ਲੜਕੀ ਦੀ ਮੁਲਾਕਾਤ ਅਬੂ ਸਲੇਮ ਨਾਲ ਕਿਵੇਂ ਹੋਈ ਇਹ ਸਵਾਲ ਹਮੇਸ਼ਾ ਬਣਿਆ ਰਿਹਾ। ਇਸ ਸਵਾਲ ਦਾ ਜਵਾਬ ਮੋਨਿਕਾ ਨੇ ਸਾਲ 2014 'ਚ ਦਿੱਤੇ ਇਕ ਇੰਟਰਵਿਊ ਦੌਰਾਨ ਦਿੱਤਾ ਸੀ, ''ਅਬੂ ਨਾਲ ਮੇਰਾ ਸਪੰਰਕ ਫੋਨ ਦੇ ਜ਼ਰੀਏ ਹੋਇਆ ਸੀ।
ਉਸ ਸਮੇਂ ਉਹ ਦੁਬਈ 'ਚ ਸੀ ਅਤੇ ਉਸ ਨੇ ਆਪਣੀ ਪਛਾਣ ਕਿਸੇ ਦੂਜੇ ਨਾਂ ਤੋਂ ਬਿਜ਼ਨੈੱਸਮੈਨ ਦੇ ਤੌਰ 'ਤੇ ਕਰਵਾਈ ਸੀ। ਮੈਨੂੰ ਅਬੂ ਦੀ ਆਵਾਜ਼ ਨਾਲ ਪਿਆਰ ਹੋ ਗਿਆ ਸੀ। ਕਰੀਬ 9 ਮਹੀਨਿਆਂ ਤੱਕ ਫੋਨ 'ਤੇ ਗੱਲਬਾਤ ਕਰਨ ਤੋਂ ਬਾਅਦ ਮੈਂ ਅਬੂ ਨੂੰ ਮਿਲਣ ਦੁਬਈ ਗਈ, ਜਿਥੇ ਉਸ ਨੇ ਦੱਸਿਆ ਕਿ ਮੇਰਾ ਨਾਂ ਅਬੂ ਸਲੇਮ ਹੈ। ਮੋਨਿਕਾ ਮੁਤਾਬਕ ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਅਬੂ ਸਲੇਮ ਕੌਣ ਹੈ।''
ਦੱਸਣਯੋਗ ਹੈ ਕਿ ਮੋਨਿਕਾ ਨੇ ਜੇਲ ਦੀ ਸਜ਼ਾ ਵੀ ਕੱਟੀ ਪਰ ਇਸ ਤੋਂ ਬਾਅਦ ਗੁੰਮਨਾਮੀ ਦੀ ਜ਼ਿੰਦਗੀ ਜਿਊਣ ਦੇ ਬਜਾਏ ਉਸ ਨੇ ਇਕ ਨਵੀਂ ਸ਼ੁਰੂਆਤ ਕੀਤੀ। ਸਾਲ 2008 'ਚ 'ਬਿੱਗ ਬੌਸ' ਦੇ ਦੂਜੇ ਸੀਜ਼ਨ 'ਚ ਨਜ਼ਰ ਆਈ। ਇਸ 'ਚ ਮੋਨਿਕਾ ਨੇ ਆਪਣਾ ਵੱਖਰਾ ਹੀ ਢੰਗ ਦਿਖਾਇਆ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ। ਇਸ ਤੋਂ ਬਾਅਦ ਉਹ ਰਿਐਲਿਟੀ ਸ਼ੋਅਜ਼ 'ਚ ਨਜ਼ਰ ਆਈ।