FacebookTwitterg+Mail

ਅੰਡਰਵਰਲਡ ਡੌਨ ਦੀ ਗਰਲਫਰੈਂਡ ਰਹਿ ਚੁੱਕੀ ਇਸ ਅਭਿਨੇਤਰੀ ਦੀ ਇੰਝ ਬਦਲੀ ਜ਼ਿੰਦਗੀ (ਦੇਖੋ ਤਸਵੀਰਾਂ)

    1/9
18 January, 2017 10:25:02 PM
ਮੁੰਬਈ— ਪੰਜਾਬ ਦੇ ਹੁਸ਼ਿਆਰਪੁਰ 'ਚ 18 ਜਨਵਰੀ 1975 ਨੂੰ ਜਨਮੀ ਮੋਨਿਕਾ ਬੇਦੀ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਬਚਪਨ ਤੋਂ ਫਿਲਮਾਂ ਦੀ ਸ਼ੌਕੀਨ ਮੋਨਿਕਾ ਅੱਜ ਮਨੋਰੰਜਨ ਜਗਤ ਦਾ ਮੰਨਿਆ-ਪ੍ਰਮੰਨਿਆ ਚਿਹਰਾ ਹੈ ਪਰ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਲਈ ਉਸ ਨੂੰ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਉਹ ਹੈ ਅੰਡਰਵਰਲਡ ਡੌਨ ਅਬੂ ਸਲੇਮ ਨਾਲ ਉਸ ਦਾ ਰਿਸ਼ਤਾ। ਹੁਣ ਮੋਨਿਕਾ ਤੇ ਅਬੂ ਸਲੇਮ ਇਕੱਠੇ ਨਹੀਂ ਹਨ। ਅਬੂ ਪੁਲਸ ਹਿਰਾਸਤ 'ਚ ਹਨ, ਕੁਝ ਸਾਲ ਪਹਿਲਾਂ ਉਸ ਨੇ ਚੱਲਦੀ ਟਰੇਨ 'ਚ ਇਕ ਲੜਕੀ ਨਾਲ ਵਿਆਹ ਕਰਵਾ ਲਿਆ ਸੀ, ਉਥੇ ਮੋਨਿਕਾ ਵੀ ਆਪਣੀ ਜ਼ਿੰਦਗੀ 'ਚ ਅੱਗੇ ਵੱਧ ਚੁੱਕੀ ਹੈ।
ਮੋਨਿਕਾ ਬੇਦੀ ਨੂੰ ਸਾਲ 2008 'ਚ 'ਬਿੱਗ ਬੌਸ' ਦੇ ਦੂਜੇ ਸੀਜ਼ਨ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ। 'ਬਿੱਗ ਬੌਸ' ਰਾਹੀਂ ਲੋਕਾਂ ਨੇ ਅਸਲੀ ਮੋਨਿਕਾ ਨੂੰ ਦੇਖਿਆ ਤੇ ਉਸ ਦੀ ਜ਼ਿੰਦਗੀ ਬਦਲ ਗਈ। ਮੋਨਿਕਾ ਨੇ ਕਈ ਰਿਐਲਿਟੀ ਸ਼ੋਅਜ਼ 'ਚ ਹਿੱਸਾ ਲਿਆ ਤੇ ਆਪਣੀ ਕਮਾਈ ਨਾਲ ਉਸ ਨੇ ਮੁੰਬਈ 'ਚ ਆਪਣੇ ਲਈ ਇਕ ਘਰ ਵੀ ਖਰੀਦ ਲਿਆ। ਸੰਜੇ ਲੀਲਾ ਭੰਸਾਲੀ ਦੇ ਸ਼ੋਅ 'ਸਰਸਵਤੀਚੰਦਰ' 'ਚ ਗੁਮਾਨ ਦੇ ਕਿਰਦਾਰ ਨੇ ਉਸ ਨੂੰ ਨਵੀਂ ਪਛਾਣ ਦਿੱਤੀ। ਇਨ੍ਹੀਂ ਦਿਨੀਂ ਮੋਨਿਕਾ ਪੰਜਾਬੀ ਸਿਨੇਮਾ 'ਚ ਰੁੱਝੀ ਹੈ।

Tags: ਮੋਨਿਕਾ ਬੇਦੀ Monica Bedi ਜਨਮਦਿਨ Birthday ਗਰਲਫਰੈਂਡ Girlfriend ਅੰਡਰਵਰਲਡ ਡੌਨ Underworld Don ਅਬੂ ਸਲੇਮ Abbu Salem