ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮੋਨਿਕਾ ਬੇਦੀ ਦਾ ਅੱਜ 42ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 18 ਜਨਵਰੀ 1975 'ਚ ਹੋਇਆ ਸੀ। ਲੰਬੇ ਸਮੇਂ ਤੱਕ ਉਹ ਮਸ਼ਹੂਰ ਅੰਡਰਵਰਲਡ ਡਾਨ ਅਬੂ ਸਲੇਮ ਦੀ ਪ੍ਰੇਮਿਕਾ ਰਹਿ ਚੁੱਕੀ ਹੈ। ਅਜਕੱਲ ਉਹ ਬੇਸ਼ਕ ਫਿਲਮੀ ਦੁਨੀਆਂ ਤੋਂ ਦੂਰ ਹੈ ਪਰ ਇਕ ਸਮਾਂ ਉਹ ਵੀ ਸੀ ਜਦੋਂ ਅਬੂ ਕਾਰਨ ਉਨ੍ਹਾਂ ਨੂੰ ਫਿਲਮਾਂ ਮਿਲਣੀਆਂ ਸ਼ੁਰੂ ਹੋਈਆਂ ਸਨ। ਇਹ ਜਾਣਨਾ ਦਿਲਚਸਪ ਹੈ ਕਿ ਇਕ ਅੰਡਰਵਰਲਡ ਡਾਨ ਤੇ ਇਕ ਸਟ੍ਰਗਲਿੰਗ ਅਦਾਕਾਰਾ ਵਿਚਕਾਰ ਪਿਆਰ ਦੀ ਇਹ ਕਹਾਣੀ ਕਿਥੇ ਅਤੇ ਕਿਵੇਂ ਹੋਈ? ਮੋਨਿਕਾ ਬੇਦੀ ਮੂਲ ਰੂਪ ਤੋਂ ਪੰਜਾਬ ਦੀ ਜੰਮੀ-ਪਲੀ ਹੈ। ਉਨ੍ਹਾਂ ਨੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਇੰਗਲਿਸ਼ ਲਿਟਰੇਚਰ ਦੀ ਪੜ੍ਹਾਈ ਕੀਤੀ।
ਡਾਂਸ ਅਤੇ ਮਾਡਲਿੰਗ 'ਚ ਵੀ ਮੋਨਿਕਾ ਨੂੰ ਕਾਫੀ ਦਿਲਚਸਪੀ ਸੀ। ਇਹੀ ਦਿਲਚਸਪੀ ਉਨ੍ਹਾਂ ਨੂੰ ਮੁੰਬਈ ਲਿਆਈ ਅਤੇ ਇੱਥੇ ਆ ਕੇ ਉਨ੍ਹਾਂ ਨੇ ਪਹਿਲੀ ਫਿਲਮ 'ਸੁਰੱਕਸ਼ਾ' ਮਿਲੀ ਸੀ। ਕਿਹਾ ਜਾਂਦਾ ਹੈ ਕਿ 1995 'ਚ ਅਬੂ ਸਲੇਮ ਨਾਲ ਮੋਨਿਕਾ ਦੀ ਮੁਲਾਕਾਤ ਇਕ ਬਾਲੀਵੁੱਡ ਪਾਰਟੀ ਦੌਰਾਨ ਹੋਈ ਸੀ ਪਰ ਇਕ ਮੁਲਾਕਾਤ ਨੇ ਹੀ ਦੋਹਾਂ ਵਿਚਕਾਰ ਕੁਝ ਅਜਿਹਾ ਆਕਰਸ਼ਨ ਪੈਦਾ ਕੀਤਾ ਕਿ ਫਿਰ ਮੁਲਾਕਾਤਾਂ ਦਾ ਸਿਲਸਿਲਾ ਵੱਧਦਾ ਗਿਆ। ਹਾਲਾਂਕਿ ਅਬੂ ਸਲੇਮ ਨਾਲ ਮੁਲਾਕਾਤ ਨੂੰ ਲੈ ਕੇ ਮੋਨਿਕਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜਿਸ ਵਿਅਕਤੀ ਲਈ ਉਨ੍ਹਾਂ ਦਾ ਦਿਲ ਧੜਕ ਰਿਹਾ ਸੀ ਉਹ ਅੰਡਰਵਰਲਡ ਦਾ ਮੋਸਟ ਵਾਟੇਂਡ ਹੈ।
ਮੋਨਿਕਾ ਮੁਤਾਬਕ ਸਲੇਮ ਨੇ ਉਨ੍ਹਾਂ ਦੱਸਿਆ ਸੀ ਕਿ ਉਹ ਇਕ ਕਾਰੋਬਾਰੀ ਹੈ। ਅਬੂ ਸਲੇਮ ਨਾਲ ਮੁਹੱਬਤ ਦੇ ਬਾਰੇ 'ਚ ਮੋਨਿਕਾ ਨੂੰ ਇਹ ਵੀ ਕਹਿੰਦੇ ਸੁਣਿਆ ਗਿਆ ਸੀ ਕਿ ਉਨ੍ਹਾਂ ਨੂੰ ਅਬੂ ਦੀ ਆਵਾਜ਼ ਬੇਹੱਦ ਪਸੰਦ ਸੀ। ਉਹ ਉਸ ਦੀ ਇਕ ਆਵਾਜ਼ ਸੁਣਨ ਲਈ ਬੇਸਬਰ ਰਹਿੰਦੀ ਸੀ, ਜਿਸ ਦਿਨ ਉਨ੍ਹਾਂ ਦੀ ਅਬੂ ਨਾਲ ਗੱਲ ਨਹੀਂ ਹੁੰਦੀ ਸੀ, ਮੋਨਿਕਾ ਪਰੇਸ਼ਾਨ ਹੋ ਜਾਂਦੀ ਸੀ। ਜ਼ਿਕਰਯੋਗ ਹੈ ਕਿ ਦੱਸਿਆ ਤਾਂ ਇੱਥੋਂ ਤੱਕ ਜਾਂਦਾ ਹੈ ਮੋਨੀਕਾ ਨੂੰ ਉਨ੍ਹਾਂ ਨੂੰ ਪਹਿਲੀ ਹਿੱਟ ਫਿਲਮ 'ਜੋੜੀ ਨੰਬਰ 1' 'ਚ ਵੀ ਸਲੇਮ ਨੇ ਹੀ ਕੰਮ ਦਿਵਾਇਆ ਸੀ।
ਬਾਲੀਵੁੱਡ 'ਚ ਮੋਨਿਕਾ ਲਈ ਉਹ ਇਕ ਅਜਿਹਾ ਦੌਰ ਸੀ, ਜਦੋਂ ਸਾਰੇ ਉਨ੍ਹਾਂ ਦੀ ਇੱਜ਼ਤ ਕਰਨ ਲੱਗੇ ਸਨ। ਹਰ ਕੋਈ ਉਨ੍ਹਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ। ਜਦਕਿ ਇਹ ਸਭ ਮੋਨਿਕਾ ਦੀ ਪਰਫਾਰਮੈਂਸ ਦੀ ਵਜ੍ਹਾ ਕਾਰਨ ਨਹੀਂ ਬਲਕਿ ਬਾਲੀਵੁੱਡ 'ਚ ਸਲੇਮ ਦੇ ਖੌਂਫ ਕਾਰਨ ਹੋ ਰਿਹਾ ਸੀ।
ਦੱਸਣਯੋਗ ਹੈ ਕਿ ਮੁੰਬਈ ਦੇ ਮਾਫੀਆ ਵਰਲਡ 'ਚ ਦਾਊਦ ਤੋਂ ਬਾਅਦ ਅਬੂ ਸਲੇਮ ਅਜਿਹਾ ਵਿਅਕਤੀ ਮੰਨਿਆ ਜਾਂਦਾ ਹੈ, ਜਿਸ ਦੇ ਖੌਫ ਨਾਲ ਪੂਰਾ ਬਾਲੀਵੁੱਡ ਕੰਬਦਾ ਸੀ।
ਉਸ ਦਾ ਬਾਲੀਵੁੱਡ 'ਚ ਡੂੰਘਾ ਸੰਬੰਧ ਸੀ। ਅਬੂ ਸੇਲਮ ਨੇ ਦਾਊਦ ਇਬ੍ਰਾਹਿਮ ਦੇ ਸਹਿਯੋਗ ਨਾਲ ਮੁੰਬਈ ਦੀ ਅਪਰਾਧ ਦੀ ਦੁਨੀਆਂ 'ਚ ਕਦਮ ਰਖਿਆ ਸੀ। ਉਸ ਦੇ ਕੰਮ ਤੋਂ ਦਾਊਦ ਇੰਨਾ ਖੁਸ਼ ਹੋਇਆ ਕਿ ਉਸ ਨੇ ਬਾਲੀਵੁੱਡ ਅਤੇ ਬਿਲਡਰਾਂ ਤੋਂ ਵਸੂਲੀ ਦਾ ਪੂਰਾ ਕੰਮ ਉਸ ਨੂੰ ਸੌਂਪ ਦਿੱਤਾ। ਸਲੇਮ ਨੇ ਇਸ ਨੂੰ ਬਖੂਬੀ ਅੰਜਾਮ ਵੀ ਦਿੱਤਾ। ਉਸ ਨੇ ਬਾਲੀਵੁੱਡ ਸਿਤਾਰਿਆਂ, ਨਿਰਮਾਤਾਵਾਂ ਦੇ ਨਾਲ-ਨਾਲ ਬਿਲਡਰਾਂ ਤੋਂ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ।
ਪੈਸਾ ਵਸੂਲ ਕਰਨ ਲਈ ਉਸ ਨੇ ਹਰ ਤਰ੍ਹਾਂ ਦੀ ਤਰਕੀਬ ਅਪਣਾਈ। ਧਮਕੀ ਦੇਣਾ, ਗੋਲੀਬਾਰੀ ਕਰਨਾ ਅਤੇ ਇੱਥੋਂ ਤੱਕ ਕਿ ਕਿਸੇ ਦੀ ਜਾਨ ਲੈਣਾ ਉਸ ਲਈ ਖੇਡ ਬਣ ਗਈ। ਉਸ ਦਾ ਡਰ ਮਾਇਆਨਗਰੀ 'ਚ ਇਸ ਕਦਰ ਵੱਧ ਗਿਆ ਕਿ ਬਾਲੀਵੁੱਡ ਦਾ ਹਰ ਛੋਟਾ ਵੱਡਾ ਕਲਾਕਾਰ ਅਤੇ ਫਿਲਮ ਨਿਰਮਾਤਾ ਅਬੂ ਸਲੇਮ ਉਰਫ ਕੈਪਟਨ ਦੇ ਨਾਂ ਤੋਂ ਹੀ ਕੰਬਣ ਲੱਗਾ ਸੀ।