ਮੁੰਬਈ— ਵਿਦੇਸ਼ੀ ਅਦਾਕਾਰਾ ਤੇ ਮਾਡਲ ਮੋਨਿਕਾ ਬੇਲੂਚੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਕਾਰਨ ਉਹ ਚਰਚਾ ਦਾ ਵਿਸ਼ਾ ਬਣੀ ਬੈਠੀ ਹੈ। ਇਹ ਤਸਵੀਰਾਂ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਮੋਨਿਕਾ ਨੇ 13 ਸਾਲ ਦੀ ਉਮਰ 'ਚ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ।
ਉਸ ਦਾ ਜਨਮ 30 ਸਤੰਬਰ 1964 ਨੂੰ ਹੋਇਆ ਸੀ। 1989 'ਚ ਉਹ ਦੁਨੀਆ ਦੇ ਕਈ ਮਸ਼ਹੂਰ ਫੈਸ਼ਨ ਬ੍ਰਾਂਡਸ ਦੀ ਪਛਾਣ ਬਣੀ।
ਇਹੀ ਉਹ ਦੌਰ ਸੀ ਜਦੋਂ 'ਮੈਕਸਿਮ' ਤੋਂ ਲੈ ਕੇ 'ਸਕਵਾਇਰਸ' ਤੇ 'ਮੈਨਜ਼ ਹੈਲਥ' ਵਰਗੀਆਂ ਪ੍ਰਸਿੱਧ ਮੈਗਜ਼ੀਨਜ਼ ਨੇ ਉਸ ਦੀ ਖੂਬਸੂਰਤੀ ਦੀ ਤਾਰੀਫ ਕੀਤੀ। ਉਹ ਛੇਤੀ ਹੀ 'ਹਾਟੈਸਟ ਵੂਮੈਨ ਆਫ ਆਲ ਟਾਈਮ', 'ਮੋਸਟ ਡਿਜ਼ਾਇਰੇਬਲ ਵੂਮੈਨ' ਤੇ 'ਇਟੈਲੀਅਨ ਸੈਕਸ ਸਿੰਬਲ' ਵਰਗੇ ਟਾਈਟਲ ਹਾਸਲ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ 1990 ਦੇ ਦਹਾਕੇ 'ਚ ਮੋਨਿਕਾ ਨੇ ਫਿਲਮਾਂ ਵੱਲ ਰੁਖ਼ ਕੀਤਾ। 2004 'ਚ ਪ੍ਰੈਗਨੈਂਸੀ ਦੌਰਾਨ ਮੋਨਿਕਾ ਨੇ 'ਵੈਨਿਟੀ ਫੇਅਰ' ਮੈਗਜ਼ੀਨ ਲਈ ਨਿਊਡ ਪੋਜ਼ ਦਿੱਤਾ ਸੀ।
ਦੂਜੀ ਵਾਰ ਗਰਭਵਤੀ ਹੋਣ ਤੋਂ ਬਾਅਦ ਵੀ ਮੋਨਿਕਾ ਨੇ ਕੁਝ ਮੈਗਜ਼ੀਨਜ਼ ਲਈ ਨਿਊਡ ਤੇ ਸੈਮੀ ਨਿਊਡ ਪੋਜ਼ ਦਿੱਤੇ। ਅੱਗੇ ਦੇਖੋ ਮੋਨਿਕਾ ਦੀਆਂ ਬੇਹੱਦ ਹੌਟ ਤੇ ਖੂਬਸੂਰਤ ਤਸਵੀਰਾਂ।