ਮੁੰਬਈ(ਬਿਊਰੋ)— ਐਕਟਰ ਅਨਿਲ ਕਪੂਰ ਦੇ ਬੇਟੇ ਤੇ ਸੋਨਮ ਕਪੂਰ ਦੇ ਇਕਲੌਤੇ ਭਰਾ ਹਰਸ਼ਵਰਧਨ ਕਪੂਰ ਲਾਈਮਲਾਈਟ ਤੋਂ ਕਾਫੀ ਦੂਰ ਰਹਿੰਦੇ ਹਨ। ਠੀਕ 2 ਸਾਲ ਪਹਿਲਾਂ ਇਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਮਿਰਜ਼ਿਆ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ, ਹਾਲਾਂਕਿ ਇਹ ਫਿਲਮ ਕੁਝ ਖਾਸ ਕਮਾਲ ਨਾ ਦਿਖਾ ਸਕੀ। ਇਸ ਵਾਰ ਕਪੂਰ ਖਾਨਦਾਰ ਦੇ ਚਿਰਾਗ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਹਨ, ਜਿਸ ਦਾ ਕਾਰਨ ਕੋਈ ਫਿਲਮ ਨਹੀਂ ਬਲਕਿ ਉਨ੍ਹਾਂ ਦੀ ਖਾਸ ਡਿਨਰ ਡੇਟ ਹੈ।
ਹਾਲ ਹੀ 'ਚ ਹਰਸ਼ਵਰਧਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਇਕ ਖਾਸ ਦੋਸਤ ਨਾਲ ਦਿਖਾਈ ਦੇ ਰਹੇ ਹਨ।
ਇਨ੍ਹਾਂ ਤਸਵੀਰਾਂ 'ਚ ਹਰਸ਼ਵਰਧਨ ਨਾਲ ਅਮਰੀਕੀ ਮਿਊਜੀਸ਼ੀਅਨ ਮੋਨਿਕਾ ਡੋਗਰਾ ਦਿਖਾਈ ਦੇ ਰਹੀ ਹੈ।
ਇਨ੍ਹਾਂ ਦੋਹਾਂ ਨੂੰ ਇੱਕਠੇ ਬਾਂਦਰਾ ਦੇ ਇਕ ਹੋਟਲ 'ਚੋਂ ਨਿਕਲਦੇ ਹੋਏ ਦੇਖਿਆ ਗਿਆ, ਜਿੱਥੇ ਇਕ ਪਾਸੇ ਹਰਸ਼ਵਰਧਨ ਕੈਮਰਿਆਂ ਤੋਂ ਨਜ਼ਰਾਂ ਚੁਰਾਉਂਦੇ ਹੋਏ ਦਿਖਾਈ ਦਿੱਤੇ, ਉੱਥੇ ਮੋਨਿਕਾ ਬਿੰਦਾਸ ਅੰਦਾਜ਼ 'ਚ ਦਿਖੀ।
ਮੋਨਿਕਾ ਨੇ ਹਾਈ ਬੂਟਸ ਨਾਲ ਸ਼ਾਰਟ ਡਰੈੱਸ ਪਾਈ ਹੋਈ ਸੀ, ਤਾਂ ਉੱਥੇ ਹਰਸ਼ਵਰਧਨ ਡੈਨਿਮ ਜੀਂਸ ਨਾਲ ਕਾਲੇ ਰੰਗ ਦੀ ਜੈਕੇਟ ਤੇ ਸਫੈਦ ਟੀ-ਸ਼ਰਟ ਪਹਿਨੇ ਹੋਏ ਦਿਖੇ।
ਇਨ੍ਹਾਂ ਦੋਹਾਂ ਨੂੰ ਇੱਕਠੇ ਦੇਖ ਕੇ ਲਿੰਕਅੱਪ ਦੀਆਂ ਖਬਰਾਂ ਆਉਣ ਲੱਗੀਆਂ ਹਨ। ਹਾਲਾਂਕਿ ਇਨ੍ਹਾਂ ਗੱਲਾਂ 'ਚ ਕਿੰਨੀ ਸੱਚਾਈ ਹੈ, ਇਹ ਤਾਂ ਕਹਿਣਾ ਮੁਸ਼ਕਿਲ ਹੈ।
ਇਸ ਤੋਂ ਪਹਿਲਾਂ ਹਰਸ਼ਵਰਧਨ ਦਾ ਨਾਂ ਸਾਰਾ ਅਲੀ ਖਾਨ ਤੇ ਰੇਹਾ ਚਕਰਵਰਤੀ ਨਾਲ ਜੁੜ ਚੁੱਕਾ ਹੈ।
ਹਰਸ਼ਵਰਧਨ ਨੇ ਬਾਲੀਵੁੱਡ 'ਚ ਸਾਲ 2016 'ਚ 'ਮਿਰਜ਼ਿਆ' ਫਿਲਮ ਨਾਲ ਡੈਬਿਊ ਕੀਤਾ ਸੀ।
ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਪਰ ਉਨ੍ਹਾਂ ਦੀ ਐਕਟਿੰਗ ਦੀ ਤਾਰੀਫ ਜ਼ਰੂਰ ਹੋਈ। ਮੋਨਿਕਾ ਫਿਲਮ 'ਧੋਬੀ ਘਾਟ' 'ਚ ਨਜ਼ਰ ਆ ਚੁੱਕੀ ਹੈ।
ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਪਰ ਉਨ੍ਹਾਂ ਦੀ ਐਕਟਿੰਗ ਦੀ ਤਾਰੀਫ ਜ਼ਰੂਰ ਹੋਈ। ਮੋਨਿਕਾ ਫਿਲਮ 'ਧੋਬੀ ਘਾਟ' 'ਚ ਨਜ਼ਰ ਆ ਚੁੱਕੀ ਹੈ।