FacebookTwitterg+Mail

ਆਖਿਰ ਕਿਉਂ ਭਾਵੁਕ ਹੋਈ ਮੋਨਿਕਾ ਗਿੱਲ, ਜਾਣੋ ਵਜ੍ਹਾ

monica gill wished her father on his 60th birthday
10 June, 2019 12:58:40 PM

ਜਲੰਧਰ (ਬਿਊਰੋ) — ਪੰਜਾਬੀ ਸਿਤਾਰੇ ਹਮੇਸ਼ਾ ਹੀ ਆਪਣੇ ਮਾਤਾ-ਪਿਤਾ ਲਈ ਸੋਸ਼ਲ ਮੀਡੀਆ 'ਤੇ ਆਪਣੀ ਭਾਵਨਾਵਾਂ ਨੂੰ ਬਿਆਨ ਕਰਦੇ ਰਹਿੰਦੇ ਹਨ, ਜਿਸਦੇ ਚੱਲਦੇ ਪੰਜਾਬੀ ਅਦਾਕਾਰਾ ਤੇ ਮਾਡਲ ਮੋਨਿਕਾ ਗਿੱਲ ਨੇ ਵੀ ਆਪਣੇ ਪਿਤਾ ਜੀ ਲਈ ਇਕ ਖਾਸ ਪੋਸਟ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਮੋਨਿਕਾ ਗਿੱਲ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਪਿਤਾ ਜੀ ਦੇ 60ਵੇਂ ਜਨਮ ਦਿਨ ਦੀ ਖੁਸ਼ੀ 'ਚ ਪਾਈ ਹੈ। ਮੋਨਿਕਾ ਨੇ ਆਪਣੀ ਬਚਪਨ ਦੀ ਤਸਵੀਰ ਨੂੰ ਸ਼ੇਅਰ ਕਰਦਿਆ ਭਾਵੁਕ ਕੈਪਸ਼ਨ ਵੀ ਲਿਖਿਆ ਹੈ, ‘Celebrated my dad’s 60th birthday this past weekend… All I can say is that I feel so fortunate to be your daughter. You live everyday as an example for Jasneil, Sona, and I to follow. Your perseverance is unparalleled. Your positivity radiates out of you like rays of sun. And all I can say is that I feel fortunate to be your daughter. Thank you for working tirelessly to support all of us and our dreams. You’re amazing daddy. So blessed to be your princess! Happy birthday! Wishing you health, wealth, and happiness. I love you!’।ਦੱਸ ਦਈਏ ਕਿ ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਪਿਤਾ ਦਾ ਦਿਲੋਂ ਧੰਨਵਾਦ ਕਰਦੇ ਹੋਇਆ ਲਿਖਿਆ ਹੈ ''ਮੇਰੇ ਸਾਰੇ ਸੁਪਨਿਆਂ ਨੂੰ ਪੂਰਾ ਕਰਨ 'ਚ ਮੇਰੇ ਪਿਤਾ ਨੇ ਹਰ ਕਦਮ 'ਤੇ ਮੇਰਾ ਸਾਥ ਦਿੱਤਾ ਹੈ।


ਦੱਸਣਯੋਗ ਹੈ ਕਿ ਮੋਨਿਕਾ ਗਿੱਲ ਨੇ ਸਾਲ 2016 'ਚ 'ਅੰਬਰਸਰੀਆ' ਫਿਲਮ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਹਾਲ ਹੀ 'ਚ ਗਗਨ ਕੋਕਰੀ ਦੀ ਫਿਲਮ 'ਯਾਰਾ ਵੇ' 'ਚ ਨਜ਼ਰ ਆਈ ਸੀ, ਜਿਸ 'ਚ ਉਨ੍ਹਾਂ ਨੇ ਨਸੀਬੋ ਨਾਂ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਇਸ ਅਭਿਨੈ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

 


Tags: Monica GillFather 60th BirthdayInstagram PostViralPunjabi Celebrity

Edited By

Sunita

Sunita is News Editor at Jagbani.