ਨਵੀਂ ਦਿੱਲੀ (ਬਿਊਰੋ) — ਮਹਿਮਾਨ ਜਦੋਂ ਬਿਨਾਂ ਬੁਲਾਏ ਘਰ ਆਉਣ ਤਾਂ ਕਈ ਵਾਰ ਮਾਮਲਾ ਥੋੜਾ ਵਿਗੜ ਜਾਂਦਾ ਹੈ ਅਤੇ ਮੁਸੀਬਤ ਉਦੋਂ ਹੁੰਦੀ ਹੈ, ਜਦੋਂ ਮਹਿਮਾਨ ਨੂੰ ਤੁਸੀਂ ਜਾਣਦੇ ਵੀ ਨਹੀਂ ਹੁੰਦੇ। ਅਜਿਹਾ ਹੀ ਕੁਝ ਅਦਾਕਾਰਾ ਸੌਂਦਰਿਆ ਸ਼ਰਮਾ ਨਾਲ ਵੀ ਹੋਇਆ, ਜਦੋਂ ਅਚਾਨਕ ਉਸ ਦੇ ਕਮਰੇ 'ਚ ਇਕ ਬੰਦਰ ਨੇ ਐਂਟਰੀ ਕੀਤੀ। ਸੌਂਦਰਿਆ ਦੀ ਡਰ ਕਾਰਨ ਬਸ ਚੀਕਾਂ ਹੀ ਨਿਕਲ ਰਹੀਆਂ ਸਨ ਪਰ ਬੰਦਰ ਨੇ ਤਾਂ ਆਰਾਮ ਨਾਲ ਸਵੇਰ ਦਾ ਨਾਸ਼ਤਾ ਕੀਤਾ। ਇਸ ਬਾਅਦ ਉਸ ਨੇ ਕਮਰੇ 'ਚ ਖੂਬ ਤੜਥਲੀ ਵੀ ਮਚਾਈ। ਸੌਂਦਰਿਆ ਨੇ ਖੁਦ ਇਸ ਵੀਡੀਓ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕਰਕੇ ਦਿੱਤੀ। ਉਸ ਨੇ ਵੀਡੀਓ ਸ਼ੇਅਰ ਕਰਦਿਆ ਲਿਖਿਆ, ''ਠੱਗ ਲਾਈਫ...ਇਹ ਸਵੇਰੇ-ਸਵੇਰੇ ਮੇਰੇ ਕਮਰੇ 'ਚ ਆ ਗਿਆ ਅਤੇ ਸਵੇਰ ਦਾ ਨਾਸ਼ਤਾ ਕੀਤੇ ਬਗੈਰ ਜਾਣ ਤੋਂ ਇਨਕਾਰ ਕਰ ਦਿੱਤਾ। ਆਪਣਾ ਨਾਸ਼ਕਾ ਖਤਮ ਕਰਨ ਤੋਂ ਬਾਅਦ ਮੇਰੇ ਬਿਸਤਰ 'ਤੇ ਉਸ ਨੇ ਆਰਾਮ ਫਰਮਾਇਆ ਤੇ ਸੋਇਆ। ਜਦੋਂਕਿ ਮੈਂ ਉਸ ਸਮੇਂ ਚੀਕਾਂ ਮਾਰ ਰਹੀ ਸੀ ਅਤੇ ਰਿਕਾਰਡਿੰਗ ਕਰਨ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ।''
ਦੱਸ ਦਈਏ ਕਿ ਸੌਂਦਰਿਆ ਇਸ ਸਮੇਂ ਫਿਲਮਾਂ ਤੋਂ ਇਲਾਵਾ ਦੂਜੇ ਪ੍ਰੋਜੈਕਟਸ 'ਚ ਰੁੱਝੀ ਹੋਈ ਹੈ। ਸੌਂਦਰਿਆ ਨੂੰ ਆਖਰੀ ਵਾਰ ਸਾਲ 2017 'ਚ ਆਈ ਫਿਲਮ 'ਰਾਂਚੀ ਡਾਇਰੀਜ਼' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਦਿੱਗਜ ਅਭਿਨੇਤਾ ਅਨੁਪਮ ਖੇਰ, ਹਿਮਾਂਸ ਕੋਹਲੀ, ਜਿੰਮੀ ਸ਼ੇਰਗਿੱਲ ਤੇ ਸਤੀਸ਼ ਕੌਸ਼ਿਕ ਵੀ ਸਨ।