FacebookTwitterg+Mail

Video : 'ਗੋਲਡ' ਦਾ ਨਵਾਂ ਗੀਤ ਰਿਲੀਜ਼, ਅਕਸ਼ੇ ਨਾਲ ਨਾਰਾਜ ਦਿਸੀ ਮੌਨੀ ਰਾਏ

monobina gold
08 August, 2018 09:10:17 AM

ਮੁੰਬਈ(ਬਿਊਰੋ)— ਬਾਲੀਵੁੱਡ ਅਕਸ਼ੇ ਕੁਮਾਰ ਤੇ ਮੌਨੀ ਰਾਏ ਦੀ ਫਿਲਮ 'ਗੋਲਡ' 15 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਰਹੀ ਹੈ। ਫਿਲਮ ਦੇ ਟਰੇਲਰ ਤੇ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹਨ। ਇਨ੍ਹੀਂ ਦਿਨੀਂ ਦੋਵੇਂ ਲੀਡ ਸਟਾਰਸ ਲਗਾਤਾਰ ਫਿਲਮ ਦੇ ਪ੍ਰਮੋਸ਼ਨ 'ਚ ਲੱਗੇ ਹੋਏ ਹਨ। ਫਿਲਮ ਦੇ ਰੋਜ਼ ਨਵੇਂ-ਨਵੇਂ ਵੀਡੀਓ ਵੀ ਰਿਲੀਜ਼ ਕੀਤੇ ਜਾ ਰਹੇ ਹਨ। ਬੀਤੇ ਦਿਨੀਂ ਅੱਕੀ ਤੇ ਮੌਨੀ ਦਾ ਮੇਕਰਸ ਨੇ ਵੀਡੀਓ ਸ਼ੇਅਰ ਕੀਤਾ ਸੀ। ਹੁਣ ਮੇਕਰਸ ਨੇ ਫਿਲਮ ਦਾ ਨਵਾਂ ਗੀਤ 'ਮੋਨੋਬਿਨਾ' ਰਿਲੀਜ਼ ਕੀਤਾ ਹੈ। ਇਸ 'ਚ ਅੱਕੀ ਦਾ ਬਿੰਦਾਸ ਡਾਂਸ ਦੇਖਣ ਨੂੰ ਮਿਲ ਰਿਹਾ ਹੈ। ਮੌਨੀ ਅਕਸ਼ੇ ਨੂੰ ਅਜਿਹਾ ਕਰਨ ਤੋਂ ਰੋਕਦੀ ਵੀ ਹੈ ਪਰ ਅੱਕੀ ਤਾਂ ਅਪਣੀ ਹੀ ਧੁਨ 'ਚ ਗਾਣੇ 'ਚ ਝੂਮਦੇ ਨਜ਼ਰ ਆ ਰਹੇ ਹਨ। ਆਖਿਰ ਮੌਨੀ ਨੂੰ ਹੀ ਹਾਰ ਮੰਨ ਕੇ ਅਕਸ਼ੇ ਨਾਲ ਡਾਂਸ ਕਰਨਾ ਪੈਦਾ ਹੈ। ਅੱਕੀ ਨੇ ਫਿਲਮ ਦਾ ਗੀਤ ਖੁਦ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਜ਼ਬਰਦਸਤ ਮਿਊਜ਼ਿਕ, ਪਾਗਲਪੰਤੀ ਵਾਲੇ ਬੋਲ ਤੇ ਜ਼ਬਰਦਸਤ ਹੁੱਕ ਸਟੈੱਪ ਨਾਲ ਫਿਲਮ 'ਗੋਲਡ' ਦਾ ਨਵਾਂ ਗੀਤ 'ਮੋਨੋਬਿਨਾ'।''

ਦੱਸਣਯੋਗ ਹੈ ਕਿ ਫਿਲਮ 'ਚ ਅਕਸ਼ੇ ਕੁਮਾਰ ਹਾਕੀ ਦੇ ਕੋਚ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਫਿਲਮ ਨਾਲ 'ਨਾਗਿਨ' ਫੇਮ ਮੌਨੀ ਰਾਏ ਵੀ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। 'ਗੋਲਡ' ਮੌਨੀ ਤੇ ਅਕਸ਼ੇ ਕੁਮਾਰ ਪਤੀ-ਪਤਨੀ ਦਾ ਕਿਰਦਾਰ ਨਿਭਾ ਰਹੇ ਹਨ।


Tags: MonobinaGoldAkshay KumarMouni RoyTanishk BYasser Desai Monali ThakurBollywood Celebrity

Edited By

Sunita

Sunita is News Editor at Jagbani.