FacebookTwitterg+Mail

ਕਪਿਲ ਤੇ ਗੁਰੂ ਰੰਧਾਵਾ ਗੂਗਲ 'ਤੇ ਵਧੇਰੇ ਸਰਚ ਹੋਣ ਵਾਲਿਆਂ ਦੀ ਲਿਸਟ 'ਚ

most searched male celebrity 2018
05 December, 2018 01:31:23 PM

ਜਲੰਧਰ (ਬਿਊਰੋ) : ਹਾਲ ਹੀ 'ਚ 'ਮੋਸਟ ਸਰਚ ਮੇਲ ਸੈਲੀਬ੍ਰਿਟੀਜ਼' ਦੀ ਲਿਸਟ ਸਾਹਮਣੇ ਆਈ ਹੈ, ਜਿਸ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਗੁਰੂ ਰੰਧਾਵਾ ਤੇ ਕਪਿਲ ਸ਼ਰਮਾ ਦਾ ਨਾਂ ਵੀ ਸ਼ਾਮਲ ਹੈ। ਜਿਵੇਂ ਕੀ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲ 2018 ਦਾ ਆਖਰੀ ਮਹੀਨਾ ਚੱਲ ਰਿਹਾ ਹੈ ਅਤੇ 2019 ਦੇ ਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸਾਲ ਦੇ ਅੰਤ 'ਚ ਦੱਸਿਆ ਜਾਂਦਾ ਹੈ ਕਿ ਸਾਲ 2018 'ਚ ਕਿਹੜੇ-ਕਿਹੜੇ ਸੈਲੀਬ੍ਰਿਟੀਜ਼ ਨੂੰ ਸਭ ਤੋਂ ਵੱਧ ਸਰਚ ਕੀਤਾ ਗਿਆ ਹੈ। ਗੁਰੂ ਰੰਧਾਵਾ ਤੇ ਕਪਿਲ ਸ਼ਰਮਾ ਦਾ ਨਾਂ ਇਸ ਲਿਸਟ 'ਚ ਆਉਣਾ ਬਹੁਤ ਮਾਣ ਵਾਲੀ ਗੱਲ ਹੈ। ਹਾਲਾਂਕਿ ਇਸ ਲਿਸਟ 'ਚ ਬਾਲੀਵੁੱਡ ਦੀਆਂ ਵੀ ਕਈ ਹਸਤੀਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ, ਪ੍ਰਿਯੰਕਾ ਚੋਪੜਾ ਦਾ ਪਤੀ ਨਿਕ ਜੋਨਸ, ਕਮਲ ਹਾਸਨ, ਇਰਫਾਨ ਖਾਨ, ਅਮਿਤਾਭ ਬੱਚਨ, ਜਸਟਿਨ ਬੀਬਰ ਅਤੇ ਅਕਸ਼ੈ ਕੁਮਾਰ ਦਾ ਨਾਂ ਸ਼ਾਮਲ ਹੈ। 
 

ਦੱਸ ਦੇਈਏ ਕਿ ਗੁਰੂ ਰੰਧਾਵਾ ਹਮੇਸ਼ਾ ਆਪਣੇ ਸੁਪਰਹਿੱਟ ਗੀਤਾਂ ਕਾਰਨ ਲੋਕਾਂ 'ਚ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਉਨ੍ਹਾਂ ਦੇ ਹਰੇਕ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਪਿਲ ਸ਼ਰਮਾ ਇੰਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਕਪਿਲ 12 ਦਸੰਬਰ ਨੂੰ ਜਲੰਧਰ ਦੇ 'ਕਲੱਬ ਕਬਾਨਾ' ਰਿਜ਼ੋਰਟ 'ਚ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਚੁੱਕੀਆਂ ਹਨ, ਜਿਨ੍ਹਾਂ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।


Tags: Most Searched Male Celebrity 2018 Guru Randhawa Kapil Sharma Salman Khan Nick Jonas Kamal Haasan Irrfan Khan Amitabh Bachchan Justin Bieber Akshay Kumar

Edited By

Sunita

Sunita is News Editor at Jagbani.