FacebookTwitterg+Mail

ਬਾਲੀਵੁੱਡ ਦੀਆਂ 10 ਅਜਿਹੀਆਂ ਫਿਲਮਾਂ, ਜੋ ਲੋਕਾਂ ਦੇ ਦਿਲਾਂ 'ਚ ਪੈਦਾ ਕਰਦੀਆਂ ਦੇਸ਼ਭਗਤੀ ਦਾ ਜਜ਼ਬਾ

mother india
15 August, 2018 12:03:24 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਦੇਸ਼ਭਗਤੀ ਅਤੇ ਆਜ਼ਾਦੀ 'ਤੇ ਆਧਾਰਿਤ ਫਿਲਮਾਂ ਦਾ ਸਿਲਸਿਲਾ ਅੱਜ ਤੋਂ ਨਹੀਂ 70 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਇਨ੍ਹਾਂ ਫਿਲਮਾਂ 'ਚ ਅਕਸਰ ਦੇਸ ਦੇ ਵੀਰ ਨਾਇਕਾਂ ਜਾਂ ਫਿਰ ਉਨ੍ਹਾਂ ਦੇ ਸੰਘਰਸ਼ ਨੂੰ ਬਾਖੂਬੀ ਦਿਖਾਇਆ ਹੈ। ਇਸ ਸਾਲ ਦੇਸ਼ ਗੇ 72 ਵੇਂ ਸੁਤੰਤਰਤਾ ਦਿਵਸ ਪ੍ਰੋਗਰਾਮ 'ਤੇ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ 15 ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਅੰਦਰ ਦੇਸ਼ਭਗਤੀ ਨੂੰ ਜਗਾ ਦੇਣਗੇ।
'ਮਦਰ ਇੰਡੀਆ'
Image result for mother india
'ਮਦਰ ਇੰਡੀਆ' ਫਿਲਮ 'ਚ ਸੁਨੀਲ ਦੱਤ, ਰਾਜੇਂਦਰ ਕੁਮਾਰ ਅਤੇ ਰਾਜ ਕੁਮਾਰ ਮੁੱਖ ਭੂਮਿਕਾ 'ਚ ਸਨ। 1957 'ਚ ਰਿਲੀਜ਼ ਹੋਈ ਇਹ ਫਿਲਮ ਅੱਜ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਹੈ।
'ਸ਼ਹੀਦ'
Punjabi Bollywood Tadka
ਭਗਤ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਕਈ ਫਿਲਮਾਂ ਬਣ ਚੁੱਕੀਆਂ ਹਨ ਪਰ ਪਹਿਲੀ ਫਿਲਮ 1965 'ਚ 'ਸ਼ਹੀਦ' ਸੀ। ਦੇਸ਼ ਦੀ ਆਜ਼ਾਦੀ ਦੇ ਆਧਾਰਿਤ ਇਸ ਫਿਲਮ ਦੀ ਕਹਾਣੀ ਭਗਤ ਸਿੰਘ ਦੇ ਸਾਥੀ ਨੇ ਲਿਖੀ ਸੀ।
'ਗਾਂਧੀ'
Punjabi Bollywood Tadka
ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਲੁਟਾ ਦੇਣ ਵਾਲੇ ਮਹਾਤਮਾ ਗਾਂਧੀ ਦੀ ਜ਼ਿੰਦਗੀ 'ਤੇ ਆਧਾਰਿਤ 1982 ਵਿਚ ਇਕ ਫਿਲਮ ਆਈ ਸੀ, 'ਗਾਂਧੀ'। ਫਿਲਮ ਦਾ ਨਿਰਦੇਸ਼ਨ ਰਿਚਰਡ ਐਟਨਬਰੋ ਨੇ ਕੀਤਾ ਸੀ ਅਤੇ ਗਾਂਧੀ ਦੀ ਭੂਮਿਕਾ ਬੇਨ ਕਿੰਗਸਲੇ ਨੇ ਨਿਭਾਈ ਸੀ।  ਇਸ ਫਿਲਮ ਨੂੰ ਆਸਕਰ ਐਵਾਰਡ ਮਿਲਿਆ ਸੀ।
'ਬੋਰਡਰ'
Image result for border movie
90 ਦੇ ਦਹਾਕੇ ਦੀ ਫਿਲਮ 'ਬੋਰਡਰ' ਹਰ ਵਿਅਕਤੀ ਦੀ ਜ਼ਿੰਦਗੀ 'ਚ ਦੇਸ਼ਭਗਤੀ ਦੀਆਂ ਫਿਲਮਾਂ ਵਿਚ ਸਭ ਤੋਂ ਪਹਿਲਾਂ ਆਉਂਦੀ ਹੈ।  1971 ਦੇ ਯੁੱਦ 'ਤੇ ਆਧਾਰਿਤ ਇਸ ਫਿਲਮ 'ਚ ਸਨੀ ਦਿਓਲ, ਅਕਸ਼ੈ ਖੰਨਾ, ਜੈਕੀ ਸ਼ਰਾਫ ਸੁਨੀਲ ਸ਼ੈੱਟੀ ਸਨ।  
'ਸਰਫਰੋਸ਼'
Image result for sarfarosh
ਦੇਸ਼ ਅੰਦਰ ਵੱਧ ਰਹੀ ਆਤੰਕੀ ਗਤਵਿਧੀਆਂ ਖਿਲਾਫ ਆਮੀਰ ਖਾਨ ਦੀ ਫਿਲਮ 'ਸਰਫਰੋਸ਼' ਵੀ ਦਿਲ ਨੂੰ ਛੂਹ ਲੈਂਦੀ ਹੈ।
'ਚੱਕ ਦੇ ਇੰਡੀਆ'
Punjabi Bollywood Tadka

ਸ਼ਾਹਰੁਖ ਖਾਨ ਦੀ ਫਿਲਮ 'ਚੱਕ ਦੇ ਇੰਡੀਆ' ਹਾਕੀ 'ਤੇ ਆਧਾਰਿਤ ਸੀ। ਫਿਲਮ ਵਿਚ ਆਪਣੇ ਦੇਸ਼ ਦੀ ਏਕਤਾ ਅਤੇ ਸਨਮਾਨ ਦੀ ਲੜਾਈ ਦੀ ਕਹਾਣੀ ਨੂੰ ਦਿਖਾਈ ਗਈ ਹੈ।
'ਮੰਗਲ ਪਾਂਡੇ–ਦਿ ਰਾਈਜਿੰਗ
Punjabi Bollywood Tadka
ਅੰਗਰੇਜਾਂ ਖਿਲਾਫ ਪਹਿਲੀ ਯੰਗ ਛੇੜਨ ਵਾਲੇ ਮੰਗਲ ਸਿੰਘ ਪਾਂਡੇ ਕੇਤਨ ਮਹਿਤਾ ਨੇ 'ਮੰਗਲ ਪਾਂਡੇ– ਦਿ ਰਾਈਜਿੰਗ' ਬਣਾਈ ਸੀ।  ਮੰਗਲ ਪਾਂਡੇ ਦਾ ਕਿਰਦਾਰ ਆਮੀਰ ਖਾਨ ਨੇ ਨਿਭਾਇਆ ਸੀ, ਹਾਲਾਂਕਿ ਫਿਲਮ ਨੇ ਬਾਕਸ ਆਫਿਸ 'ਤੇ ਖਾਸ ਕਮਾਲ ਨਹੀਂ ਦਿਖਾਇਆ ਸੀ। 
'ਐੱਲਓਸੀ ਕਾਰਗਿਲ'
Punjabi Bollywood Tadka
ਅਜੈ ਦੇਵਗਨ, ਅਰਮਾਨ ਕੋਹਲੀ, ਪੂਰੂ ਰਾਜਕੁਮਾਰ, ਸੰਜੈ ਦੱਤ, ਸੈਫ ਅਲੀ ਖਾਨ, ਸੁਨੀਲ ਸ਼ੈੱਟੀ, ਸੰਜੈ ਕਪੂਰ, ਅਭਿਸ਼ੇਕ ਬੱਚਨ, ਮੋਨੀਸ਼ ਬਹਿਲ, ਅਕਸ਼ੈ ਖੰਨਾ, ਕਾਮਦੇਵ ਵਾਜਪਾਈ ਆਦਿ ਸਟਾਰਾਂ ਨਾਲ ਭਰੀ ਫਿਲਮ 'ਐੱਲਓਸੀ ਕਾਰਗਿਲ' ਭਾਰਤ-ਪਾਕਿਸਤਾਨ ਵਿਚਕਾਰ ਹੋਈ ਕਾਰਗਿਲ ਲੜਾਈ 'ਤੇ ਬਣੀ ਸੀ। 
'ਹਕੀਕਤ'
Punjabi Bollywood Tadka
ਭਾਰਤ-ਚੀਨ ਦੀ ਲੜਾਈ 'ਤੇ ਆਧਾਰਿਤ ਧਰਮੇਦਰ ਦੀ ਫਿਲਮ 'ਹਕੀਕਤ' ਸੈਨਿਕਾਂ ਦੀ ਕਹਾਣੀ ਨੂੰ ਦਿਖਾਉਂਦੀ ਹੈ ਜੋ ਸੋਚਦੇ ਹਨ ਲੜਾਈ ਦੌਰਾਨ ਉਨ੍ਹਾਂ ਦੀ ਮੌਤ ਤਹਿ ਹੀ ਹੈ। ਇਹ ਫਿਲਮ 1964 ਵਿਚ ਆਈ ਸੀ। ਫਿਲਮ ਵਿਚ ਮੁੱਖ ਭੂਮਿਕਾ ਵਿਚ ਬਲਰਾਜ ਸਾਹਿਨੀ  ਵਰਗੇ ਵੱਡੇ ਸਿਤਾਰੇ ਵੀ ਸਨ। 
'ਪ੍ਰਹਾਰ'
Punjabi Bollywood Tadka
ਦੇਸ਼ ਅੰਦਰ ਭ੍ਰਿਸ਼ਟਾਚਾਰ ਦੇ ਖਿਲਾਫ ਨਾਨਾ ਪਾਟੇਕਰ ਦੀ ਫਿਲਮ 'ਪ੍ਰਹਾਰ' ਦੇਸ਼ਭਗਤੀ ਦੀ ਨਵੀਂ ਮਿਸਾਲ ਮੰਨੀ ਜਾਂਦੀ ਹੈ। ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਨਾਨਾ ਪਾਟੇਕਰ ਨੇ ਖੁਦ ਕੀਤਾ ਸੀ।


Tags: Mother IndiaShahidGandhiBorderSarfaroshPrahaar The Final AttackMangal Pandey The RisingLOC Kargil

Edited By

Manju

Manju is News Editor at Jagbani.