FacebookTwitterg+Mail

Mother's Day : ਆਯੂਸ਼ਮਾਨ ਨੇ ਮਾਵਾਂ 'ਤੇ ਬਣਾਇਆ ਖਾਸ ਗੀਤ, ਜੋ ਤੁਹਾਡੇ ਦਿਲ ਨੂੰ ਦੇਵੇਗਾ ਝਿੰਜੋੜ (ਵੀਡੀਓ)

mothers day 2020 ayushmann khurrana release his song maa
10 May, 2020 05:31:05 PM

ਮੁੰਬਈ (ਬਿਊਰੋ) : ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਲੋਕ ਆਪਣੀ ਮਾਂ ਨੂੰ ਯਾਦ ਕਰਦੇ ਹਨ। ਅੱਜ ਦੁਨੀਆ ਭਰ ਵਿਚ ਮਦਰਸ ਡੇ ਮਨਾਇਆ ਜਾ ਰਿਹਾ ਹੈ। ਮਦਰਸ ਡੇ 'ਤੇ ਆਮ ਤੋਂ ਲੈ ਕੇ ਖਾਸ ਲੋਕ ਆਪਣੇ ਤਰੀਕੇ ਨਾਲ ਮਾਂ ਨੂੰ ਸ਼ੁਕਰੀਆ ਕਹਿ ਰਹੇ ਹਨ। ਇਸ ਮਾਮਲੇ 'ਚ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਪਿੱਛੇ ਨਹੀਂ ਹਨ। ਬਾਲੀਵੁੱਡ ਐਕਟਰ ਆਯੂਸ਼ਮਾਨ ਖੁਰਾਨਾ ਨੇ ਵੀ ਖਾਸ ਤਰੀਕੇ ਨਾਲ ਮਾਂ ਨੂੰ ਸ਼ੁਕਰੀਆ ਕੀਤਾ। ਇਸ ਲਈ ਉਨ੍ਹਾਂ ਨੇ ਕਵਿਤਾ ਦਾ ਸਹਾਰਾ ਲਿਆ। ਆਯੂਸ਼ਮਾਨ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, ''ਜਿਸ ਮਾਂ ਦੇ ਬੱਚੇ ਉਦਾਸ ਹਨ, ਉਹ ਕਿਵੇਂ ਖੁਸ਼ ਰਹਿ ਸਕਦੀ ਹੈ? ਚਲੋ, ਇਸ ਮਦਰਸ ਡੇ 'ਤੇ ਸਾਰੇ ਲੋਕ ਮਿਲ ਕੇ ਉਸ ਨੂੰ ਖੁਸ਼ ਕਰਨ ਦਾ ਵਚਨ ਲੈਂਦੇ ਹਾਂ।'' ਵੀਡੀਓ ਦੀ ਸ਼ੁਰੂਆਤ 'ਚ ਆਯੂਸ਼ਮਾਨ ਕਹਿੰਦੇ ਹਨ, ''ਅੱਜ ਜਦੋਂ ਅਸੀਂ ਆਪਣੇ-ਆਪਣੇ ਘਰਾਂ 'ਚ ਇਕ-ਦੂਜੇ ਦਾ ਖਿਆਲ ਰੱਖ ਰਹੇ ਹਾਂ, ਮੈਨੂੰ ਖਿਆਲ ਆ ਰਿਹਾ ਹੈ ਉਸ ਮਾਂ ਦਾ ਜੋ ਖਾਲੀਪਨ ਨਾਲ ਭਰੀ ਹੈ।''

ਇਸ ਕਵਿਤਾ ਨੂੰ ਲੈ ਕੇ ਆਯੂਸ਼ਮਾਨ ਖੁਰਾਨਾ ਨੇ ਨਿਊਜ਼ ਆਈ. ਏ. ਐੱਨ. ਐੱਸ. ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ, ''ਹਰ ਦਿਨ ਨੂੰ ਮਦਰਸ ਡੇ ਕਿਹਾ ਜਾਣਾ ਚਾਹੀਦਾ ਹੈ। ਉਹ ਬਲੀਦਾਨ ਦਿੰਦੀ ਹੈ, ਬਿਨਾਂ ਸ਼ਰਤ ਆਪਣੇ ਬੱਚਿਆਂ 'ਤੇ ਪਿਆਰ ਲੁਟਾਉਂਦੀ ਹੈ। ਇਹ ਕਾਫੀ ਪਿਆਰਾ ਹੈ ਕਿ ਆਪਾ ਸਾਰੇ ਆਪਣੀਆਂ ਮਾਵਾਂ ਨੂੰ ਉਨ੍ਹਾਂ ਲਈ ਸਮਰਪਿਤ ਇਕ ਵਿਸ਼ੇਸ਼ ਦਿਨ ਮਨਾ ਸਕਦੇ ਹਾਂ। ਇਸ ਮਦਰਸ ਡੇ, 'ਮੈਂ ਇਕ ਸਪੈਸ਼ਲ ਗਾਣਾ ਪੋਸਟ ਕਰਾਂਗਾ, ਜਿਸ ਦਾ ਸਿਰਲੇਖ ਹੈ ਮਾਂ, ਜੋ ਸਾਰੀਆਂ ਮਾਵਾਂ ਨੂੰ ਸਮਰਪਿਤ ਹੈ।'' ਆਯੂਸ਼ਮਾਨ ਖੁਰਾਨਾ ਦੀ ਇਸ ਕਵਿਤਾ ਨੂੰ ਸ਼ੋਸ਼ਲ ਮੀਡੀਆ 'ਤੇ ਕਾਫੀ ਪਿਆਰ ਮਿਲ ਰਿਹਾ ਹੈ।
 


Tags: Mothers DayMothers Day 2020Ayushmann KhurranaReleaseSongMaa

About The Author

sunita

sunita is content editor at Punjab Kesari