FacebookTwitterg+Mail

'ਨਾਢੂ ਖਾਂ' ਦਾ ਮੋਸ਼ਨ ਪੋਸਟਰ ਰਿਲੀਜ਼, ਨਜ਼ਰ ਆਇਆ ਪੰਜਾਬੀ ਸੱਭਿਆਚਾਰ (ਵੀਡੀਓ)

motion poster nadhoo khan
23 March, 2019 10:16:41 AM

ਜਲੰਧਰ (ਬਿਊਰੋ) — ਲਾਊਡ ਰੋਹਰ ਫਿਲਮਜ਼ ਅਤੇ ਮਿਊਜਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਵਲੋਂ ਤਿਆਰ ਕੀਤੀ ਜਾ ਰਹੀ ਫਿਲਮ 'ਨਾਢੂ ਖਾਂ' ਦਾ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ, ਜਿਸ ਨੂੰ ਫਿਲਮ ਦੇ ਨਾਇਕ ਹਰੀਸ਼ ਵਰਮਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਨਿਰਦੇਸ਼ਕ ਇਮਰਾਨ ਸ਼ੇਖ ਵਲੋਂ ਆਉਣ ਵਾਲੇ ਦਿਨਾਂ ਚ ਰਿਲੀਜ ਕੀਤੀ ਜਾ ਰਹੀ ਫਿਲਮ 'ਨਾਢੂ ਖਾਂ' 1940 ਦੇ ਦਹਾਕੇ ਵਾਲੇ ਪੰਜਾਬ ਨੂੰ ਪਰਦੇ 'ਤੇ ਦਿਖਾਏਗੀ। ਦੱਸ ਦਈਏ ਕਿ ਮੋਸ਼ਨ ਪੋਸਟਰ 'ਚ ਪੰਜਾਬੀ ਸੱਭਿਆਚਾਰਕ ਭਾਈਚਾਰੇ ਦੀ ਝਲਕ ਦੇਖਣ ਨੂੰ ਮਿਲਦੀ ਹੈ। 
 

 
 
 
 
 
 
 
 
 
 
 
 
 
 

Motion poster #Nadhookhan Releasing April 26th 💐🙏

A post shared by Harish Verma (@harishverma_) on Mar 22, 2019 at 5:46am PDT

'ਨਾਢੂ ਖਾਂ' 'ਚ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹਨ। ਪੀਰੀਅਡ ਡਰਾਮਾ ਇਸ ਫਿਲਮ 'ਚ ਮਹਾਂਵੀਰ ਭੁੱਲਰ ਨੇ ਦਮਦਾਰ ਅਤੇ ਯਾਦਗਾਰ ਕਿਰਦਾਰ ਅਦਾ ਕੀਤੇ ਗਏ ਹਨ। ਦੱਸ ਦਈਏ ਕਿ ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਤੋਂ ਇਲਾਵਾ 'ਨਾਢੂ ਖਾਂ' 'ਚ ਬੀ. ਐੱਨ. ਸ਼ਰਮਾ, ਗੁਰਚੇਤ ਚਿੱਤਰਕਾਰ, ਹੋਬੀ ਧਾਲੀਵਾਲ, ਪ੍ਰਕਾਸ਼ ਗਾਧੂ, ਮਹਾਂਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਕੋਰ ਭੰਗੂ, ਸਤਿੰਦਰ ਕੋਰ, ਮਾਸਟਰ ਅੰਸ਼, ਰਾਜ ਧਾਲੀਵਾਲ, ਸੀਮਾ ਕੋਸ਼ਲ, ਬੋਬੀ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ, ਰਾਜ ਜੋਸ਼ੀ, ਬਲਵੀਰ ਬੋਪਾਰਾਏ, ਸਿੰਘ ਬੇਲੀ, ਮਲਕੀਤ ਰੋਣੀ ਆਦਿ ਮੁੱਖ ਭੂਮਿਕਾ 'ਚ ਹਨ।

Punjabi Bollywood Tadka

'ਨਾਢੂ ਖਾਂ' ਦੀ ਕਹਾਣੀ ਸੁੱਖਵਿੰਦਰ ਸਿੰਘ ਬੱਬਲ ਵਲੋਂ ਲਿਖੀ ਗਈ ਹੈ। ਫਿਲਮ ਦੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਰਾਕੇਸ਼ ਦਹੀਆ ਅਤੇ ਆਚੰਤ ਗੋਇਲ ਹਨ।”'ਨਾਢੂ ਖਾਂ' ਫਿਲਮ 26 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।

Punjabi Bollywood Tadka


Tags: Motion PosterNadhoo KhanPunjabi MovieHarish VermaWamiqa GabbiImran SheikhInstagram Video

Edited By

Sunita

Sunita is News Editor at Jagbani.