FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਮੌਨੀ ਰਾਏ ਦਾ 'ਹੌਟ ਡਾਂਸ'

mouni roy
30 December, 2018 09:01:04 AM

ਮੁੰਬਈ(ਬਿਊਰੋ) : ਟੀ. ਵੀ. ਦੀ ਖੂਬਸੂਰਤ ਅਦਾਕਾਰਾ ਮੌਨੀ ਰਾਏ ਅਕਸਰ ਹੀ ਸੁਰਖੀਆਂ 'ਚ ਛਾਈ ਰਹਿੰਦੀ ਹੈ। ਕਦੇ ਆਪਣੇ ਕੰਮ ਨੂੰ ਲੈ ਕੇ ਅਤੇ ਕਦੇ ਆਪਣੇ ਫੈਸ਼ਨ ਨੂੰ ਲੈ ਕੇ। ਅਜਿਹੇ 'ਚ ਮੌਨੀ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ, ਜਿਸ ਦਾ ਕਾਰਨ ਸਲਮਾਨ ਦੀ ਫਿਲਮ 'ਲਵਯਾਰਤੀ' ਦੇ ਗੀਤ 'ਤੇ ਉਸ ਦਾ ਡਾਂਸ। ਉਸ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਮੌਨੀ ਰਾਏ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਹੀ ਉਸ ਦੇ ਡਾਂਸ ਦੇ ਜਲਵੇ ਹਾਲ ਹੀ 'ਚ ਰਿਲੀਜ਼ ਫਿਲਮ 'ਕੇਜੀਐਫ' 'ਚ ਵੀ ਦੇਖਣ ਨੂੰ ਮਿਲੇ ਹਨ, ਜਿਸ 'ਚ ਉਸ ਨੇ 'ਗਲੀ ਗਲੀ' ਗੀਤ 'ਤੇ ਠੁਕਮੇ ਲਾਏ ਹਨ।

 
 
 
 
 
 
 
 
 
 
 
 
 
 

Too sleepy to read so ; Love Language !! 👩🏻✨ #rehearsals #day1 #soon @sonyamagic

A post shared by mon (@imouniroy) on Dec 27, 2018 at 7:22pm PST


ਦੱਸ ਦੇਈਏ ਕਿ ਮੌਨੀ ਰਾਏ ਨੇ ਇਸ ਸਾਲ ਅਕਸ਼ੈ ਕੁਮਾਰ ਨਾਲ 'ਗੋਲਡ' ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਹੈ, ਜਿਸ ਤੋਂ ਬਾਅਦ ਉਸ ਕੋਲ ਆਲੀਆ ਭੱਟ -ਰਣਬੀਰ ਦੀ ਫਿਲਮ 'ਬ੍ਰਹਮਾਸਤਰ' 'ਚ ਅਤੇ ਰਾਜਕੁਮਾਰ ਦੀ ਫਿਲਮ 'ਮੇਡ ਇੰਨ ਚਾਈਨਾ' 'ਚ ਲੀਡ ਰੋਲ ਪਲੇਅ ਕਰਦੀ ਨਜ਼ਰ ਆਵੇਗੀ। ਦੋਵੇਂ ਫਿਲਮ 2019 'ਚ ਰਿਲੀਜ਼ ਹੋ ਰਹੀਆਂ ਹਨ। ਇਸ ਤੋਂ ਇਲਾਵਾ ਮੌਨੀ ਰਾਏ ਬਾਲੀਵੁੱਡ ਐਕਟਰ ਜਾਨ ਅਬਰਾਹਮ ਨਾਲ ਵੀ 'ਰਾਅ' 'ਚ ਨਜ਼ਰ ਆਵੇਗੀ।


Tags: Mouni Roy Instagram Dance Video Viral Salman Khan Gold Bollywood Celebrity

Edited By

Sunita

Sunita is News Editor at Jagbani.