FacebookTwitterg+Mail

ਨਵਾਜ਼ੂਦੀਨ ਸਿੱਦੀਕੀ 'ਬੋਲੇ ਚੂੜੀਆਂ' 'ਚ ਇਸ ਅਦਾਕਾਰ ਨਾਲ ਕਰਨਗੇ ਰੋਮਾਂਸ

mouni roy
12 March, 2019 09:17:38 AM

ਜਲੰਧਰ(ਬਿਊਰੋ)— ਟੀ.ਵੀ. ਦੀ ਦੁਨੀਆ 'ਚ ਤਹਿਲਕਾ ਮਚਾਉਣ ਤੋਂ ਬਾਅਦ ਫਿਲਮਾਂ 'ਚ ਆਈ ਮੌਨੀ ਰਾਏ ਦੀ ਕਿਸਮਤ ਬੁਲੰਦੀਆਂ 'ਤੇ ਹੈ। ਉਨ੍ਹਾਂ ਨੂੰ ਇਕ ਤੋਂ ਬਾਅਦ ਇਕ ਵੱਡੇ ਤੇ ਵਧੀਆ ਪ੍ਰੋਜੈਕਟ ਮਿਲ ਰਹੇ ਹਨ। ਜੌਨ ਦੀ 'ਰਾਅ' 'ਚ ਰੋਲ ਕਰਨ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਮੌਨੀ ਰਾਏ ਜਲਦ ਹੀ ਐਕਟਰ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਫਿਲਮ 'ਬੋਲੇ ਚੂੜੀਆਂ' 'ਚ ਨਜ਼ਰ ਆਵੇਗੀ।


ਇਸ ਦੀ ਪੁਸ਼ਟੀ ਹਾਲ ਹੀ 'ਚ ਹੋਈ ਹੈ। ਮੌਨੀ ਰਾਏ ਨੇ ਹਾਲ ਹੀ 'ਚ ਰਣਬੀਰ-ਆਲੀਆ ਦੀ 'ਬ੍ਰਹਮਾਸਤਰ' ਵੀ ਕੀਤੀ ਹੈ ਜਿਸ 'ਚ ਉਹ ਪਹਿਲੀ ਵਾਰ ਨੈਗਟਿਵ ਰੋਲ ਪਲੇਅ ਕਰਨ ਵਾਲੀ ਹੈ। ਜੇਕਰ ਮੌਨੀ ਦੇ ਕੰਮ ਦੀ ਗੱਲ ਕਰੀਏ ਤਾਂ ਚਾਰ ਫਿਲਮਾਂ ਤੋਂ ਬਾਅਦ ਇਹ ਉਸ ਦੀ 5ਵੀਂ ਫਿਲਮ ਹੋਵੇਗੀ।


ਇਸ ਦੇ ਨਾਲ ਹੀ ਨਵਾਜ਼ ਦਾ ਭਰਾ ਸ਼ਾਮਸ ਨਵਾਬ ਸਿੱਦੀਕੀ ਇਸ ਫਿਲਮ ਨਾਲ ਡਾਇਰੈਕਸ਼ਨ ਦੇ ਖੇਤਰ 'ਚ ਆਪਣਾ ਹੱਥ ਅਜ਼ਮਾਉਣ ਵਾਲੇ ਹਨ। ਫਿਲਮ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਬੁਧਾਨਾ ਜ਼ਿਲ੍ਹੇ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਵੇਗੀ।


Tags: Mouni Roy Nawazuddin Siddiqui Bole Chudiyan Gold Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.