FacebookTwitterg+Mail

ਆਲ ਬਲੈਕ ਲੁੱਕ 'ਚ ਮੌਨੀ ਰਾਏ ਦਾ ਦਿਸਿਆ ਖੂਬਸੂਰਤ ਲੁੱਕ

mouni roy
29 April, 2019 03:23:18 PM

ਮੁੰਬਈ(ਬਿਊਰੋ)— ਟੀ.ਵੀ. ਤੋਂ ਬਾਲੀਵੁੱਡ 'ਚ ਆਪਣੀ ਐਕਟਿੰਗ ਦਾ ਜਲਵਾ ਦਿਖਾ ਚੁੱਕੀ ਮੌਨੀ ਰਾਏ ਅਕਸਰ ਆਪਣੀਆਂ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਮੌਨੀ ਨੂੰ ਮੁੰਬਈ 'ਚ ਉਸ ਦੀ ਫਰੈਂਡ ਨਾਲ ਸਪਾਟ ਕੀਤਾ ਗਿਆ। ਇਸ ਦੌਰਾਨ ਮੌਨੀ ਆਲ ਬਲੈਕ ਲੁੱਕ 'ਚ ਦਿਸੀ।

Punjabi Bollywood Tadka
ਮੌਨੀ ਬਲੈਕ ਟੌਪ ਅਤੇ ਸਰਕਟ 'ਚ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਸੀ। ਬਲੈਕ ਸ਼ੇਡਸ, ਲਾਈਟ ਮੇਅਕੱਪ ਅਤੇ ਖੁੱਲ੍ਹੇ ਵਾਲ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੇ ਸਨ।

Punjabi Bollywood Tadka
ਇਸ ਦੌਰਾਨ ਮੌਨੀ ਨੇ ਮੁਸਕਰਾਉਂਦੇ ਹੋਏ ਕੈਮਰੇ ਨੂੰ ਪੋਜ ਦਿੱਤੇ। ਮੌਨੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸ ਦੇਈਏ ਕਿ ਮੌਨੀ ਛੋਟੇ ਪਰਦੇ ਦੇ ਸੀਰੀਅਲ 'ਨਾਗਿਨ' ਨਾਲ ਘਰ-ਘਰ 'ਚ ਮਸ਼ਹੂਰ ਹੋਈ ਸੀ। ਮੌਨੀ ਰਾਏ ਨੇ ਸਾਲ 2018 'ਚ ਅਕਸ਼ੈ ਕੁਮਾਰ ਦੀ ਫਿਲਮ 'ਗੋਡਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

Punjabi Bollywood Tadka
ਫਿਲਮ 'ਚ ਮੌਨੀ ਰਾਏ ਦੀ ਐਕਟਿੰਗ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ।


Tags: Mouni RoyGoldNaaginInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.