ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਨਾਗਿਨ' ਨਾਲ ਸੁਰਖੀਆਂ 'ਚ ਆਈ ਅਭਿਨੇਤਰੀ ਮੌਨੀ ਰਾਏ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਫਿਲਮ 'ਗੋਲਡ' ਨਾਲ ਕਰਨ ਜਾ ਰਹੀ ਹੈ। ਫਰਹਾਨ ਅਖਤਰ ਦੇ ਪ੍ਰੋਡਕਸ਼ਨ ਹੇਠ ਬਣਨ ਜਾ ਰਹੀ ਫਿਲਮ 'ਚ ਉਹ ਬਾਲੀਵੁੱਡ 'ਖਿਲਾੜੀ' ਅਕਸ਼ੇ ਕੁਮਾਰ ਨਾਲ ਨਜ਼ਰ ਆਵੇਗੀ। ਬੀਤੇ ਦਿਨ ਬੁੱਧਵਾਰ ਨੂੰ ਮੁੰਬਈ ਦੇ ਇਕ ਰੈਸਟੋਰੈਂਟ 'ਚ ਰੈਪ-ਅੱਪ ਪਾਰਟੀ ਰੱਖੀ ਗਈ, ਜਿਸ 'ਚ ਫਿਲਮ ਦੀ ਪੂਰੀ ਸਟਾਰਕਾਸਟ ਮੌਜੂਦ ਰਹੀ। ਇਸ ਪਾਰਟੀ 'ਚ ਮੌਨੀ ਬਲੈਕ ਆਊਟਫਿੱਟ 'ਚ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆਈ।
ਮੌਨੀ ਵਲੋਂ ਇੰਸਟਗ੍ਰਾਮ 'ਤੇ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਅਕਸ਼ੇ ਕੁਮਾਰ, ਫਰਹਾਨ ਅਖਤਰ, ਨਿਰਮਾਤਾ ਰਿਤੇਸ਼ ਸਿਧਵਾਨੀ, ਕੁਣਾਲ ਕਪੂਰ, ਅਮਿਤ ਸਾਧ, ਕੋਰਿਓਗ੍ਰਾਫਰ ਬੋਸਕੋ ਮਾਰਟਸ, ਨਿਰਦੇਸ਼ਕ ਰੀਮਾ ਕਾਗਦੀ ਵਰਗੇ ਸਟਾਰਜ਼ ਦਿਖਾਈ ਦੇ ਰਹੇ ਹਨ।
ਦੱਸਣਯੋਗ ਹੈ ਕਿ ਨਿਰਦੇਸ਼ਕ ਰੀਮਾ ਕਾਗਤੀ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੀ ਹੈ ਅਤੇ ਇਹ ਬੈਨਰ ਐਕਸਲ ਐਂਟਰਟੇਨਮੈਂਟ ਦੇ ਹੇਠ ਰਿਤੇਸ਼ ਸਿਧਵਾਨੀ ਅਤੇ ਫਰਹਾਨ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਫਿਲਮ ਅਗਲੇ ਸਾਲ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਨਿਰਮਾਤਾ ਰਿਤੇਸ਼ ਸਿਧਵਾਨੀ, ਫਰਹਾਨ ਅਖਤਰ ਅਮਿਤ ਸਾਧ