FacebookTwitterg+Mail

ਇਕ ਵਾਰ ਫਿਰ ਮੌਨੀ ਰਾਏ ਨੇ ਬੁਆਏਫ੍ਰੈੱਡ ਨਾਲ ਕੀਤਾ ਪਿਆਰ ਦਾ ਇਜ਼ਹਾਰ, ਦੇਖੋ ਸਬੂਤ

mouni roy
24 February, 2018 11:12:38 AM

ਮੁੰਬਈ(ਬਿਊਰੋ)— ਮਸ਼ਹੂਰ ਸੀਰੀਅਲ 'ਨਾਗਿਣ 2' 'ਚ ਪਹਿਚਾਉਣ ਬਣਾਉਣ ਵਾਲੀ ਮੌਨੀ ਰਾਏ ਇਕ ਵਾਰ ਫਿਰ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਹਾਲ ਹੀ 'ਚ ਮੀਡੀਆ ਰਿਪੋਰਟਸ 'ਚ ਮੌਨੀ ਰਾਏ ਦੇ ਮੋਹਿਤ ਰੈਨਾ ਨਾਲ ਬਰੇਕਅੱਪ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਪਰ ਹੁਣ ਲੱਗਦਾ ਹੈ ਕਿ ਇਹ ਸਿਰਫ ਅਫਵਾਹ ਹੈ।

 

A post shared by Mohit (@merainna) on


ਮੋਹਿਤ ਰੈਨਾ ਨੇ ਹਾਲ ਹੀ 'ਚ ਇੰਸਟਾਗਰਾਮ 'ਤੇ ਆਪਣੀ ਨਵੀਂ ਤਸਵੀਰ ਨੂੰ ਸ਼ੇਅਰ ਕੀਤੀ ਹੈ। ਮੌਨੀ ਰਾਏ ਨੇ ਮੋਹਿਤ ਦੀ ਤਸਵੀਰ 'ਤੇ ਕੁਮੈਂਟ ਕਰਦੇ ਹੋਏ 'ਦਿਲ' ਵਾਲੀ ਤਿੰਨ ਇਮੋਜੀ ਬਣਾਈਆਂ ਹਨ। ਮੌਨੀ ਰਾਏ ਦੇ ਇਸ ਕੁਮੈਂਟ ਨੂੰ ਦੇਖ ਕੇ ਲੱਗਦਾ ਹੈ ਕਿ ਛੋਟੇ ਪਰਦੇ ਦੀ ਇਸ ਜੋੜੀ ਵਿਚਕਾਰ ਸਭ ਕੁਝ ਠੀਕ ਹੈ।

Punjabi Bollywood Tadka
ਦੱਸ ਦਈਏ ਕਿ ਮੋਹਿਤ ਰੈਨਾ ਨੇ 'ਦੇਵੋ ਕੇ ਦੇਵ ਮਹਾਦੇਵ' ਨਾਲ ਛੋਟੇ ਪਰਦੇ 'ਤੇ ਪਹਿਚਾਣ ਬਣਾਈ ਹੈ। ਪਿਛਲੇ ਕਾਫੀ ਸਮੇਂ ਤੋਂ  ਹੀ ਮੌਨੀ ਰਾਏ ਅਤੇ ਮੋਹਿਤ ਇਕ ਦੂੱਜੇ ਨੂੰ ਡੇਟ ਕਰ ਰਹੇ ਹਨ। ਇੰਨਾ ਹੀ ਨਹੀਂ ਅਕਸਰ ਇਹ ਸਟਾਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

Punjabi Bollywood Tadka
ਹਾਲ ਹੀ 'ਚ ਮੌਨੀ ਰਾਏ ਦੇ ਫੈਨਸ ਲਈ ਬੁਰੀ ਖਬਰ ਉਸ ਵੇਲੇ ਆਈ ਸੀ ਜਦੋਂ ਏਕਤਾ ਕਪੂਰ ਨੇ ਉਨ੍ਹਾਂ ਦੀ 'ਨਾਗਿਣ 3' ਵਿਚ ਨਾ ਹੋਣ ਦਾ ਐਲਾਨ ਕੀਤਾ ਸੀ ਪਰ ਮੌਨੀ ਰਾਏ ਦੇ ਫੈਨਸ ਲਈ ਚੰਗੀ ਖਬਰ ਇਹ ਹੈ ਕਿ ਛੇਤੀ ਹੀ ਉਹ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਅਕਸ਼ੈ ਕੁਮਾਰ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਫਿਲਮ 'ਗੋਲਡ ਦਾ ਟੀਜ਼ਰ' ਜਾਰੀ ਕੀਤਾ ਹੈ। ਗੋਲਡ ਮੌਨੀ ਰਾਏ  ਦੀ ਡੈਬਿਊ ਫਿਲਮ ਹੈ।

Punjabi Bollywood Tadka


Tags: Mouni RoyMohit RainaNaaginGoldAkshay Kumar

Edited By

Manju

Manju is News Editor at Jagbani.