FacebookTwitterg+Mail

ਬਾਲੀਵੁੱਡ ਡੈਬਿਓ ਤੋਂ ਪਹਿਲਾਂ ਹੀ ਮੌਨੀ ਰਾਏ ਨੇ ਬਦਲੀ ਲੁੱਕ, ਯਕੀਨ ਕਰਨਾ ਹੋਇਆ ਔਖਾ

mouni roy
05 June, 2018 01:48:24 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਦੇ ਜ਼ਰੀਏ ਵੱਡੇ ਪਰਦੇ 'ਤੇ ਦਿਖਾਈ ਦੇਣ ਵਾਲੀ ਅਦਾਕਾਰਾ ਮੌਨੀ ਰਾਏ ਅੱਜਕੱਲ ਕਾਫੀ ਚਰਚਾ 'ਚ ਹੈ। ਧਿਆਨ ਯੋਗ ਹੈ ਕਿ ਇਨ੍ਹੀਂ ਦਿਨੀਂ ਮੌਨੀ ਰਾਏ ਦੇ ਸਿਤਾਰੇ ਕਾਫੀ ਬੁਲੰਦ ਹੋ ਗਏ ਹਨ ਤੇ ਉਹ ਲਗਾਤਾਰ ਚਰਚਾ 'ਚ ਰਹਿੰਦੀ ਹੈ।
Punjabi Bollywood Tadka
'ਨਾਗਿਨ' ਫੇਮ ਮੌਨੀ ਰਾਏ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਮੌਨੀ ਰਾਏ ਕਈ ਵਾਰ ਹੌਟ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਮੌਨੀ ਬੇਹੱਦ ਹੀ ਬੋਲਡ ਨਜ਼ਰ ਆ ਰਹੀ ਹੈ। ਇਹੀ ਨਹੀਂ ਸਗੋਂ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਮੌਨੀ ਨੇ ਕਾਫੀ ਭਾਰ ਘੱਟ ਕਰ ਲਿਆ ਹੈ। ਦੱਸ ਦੇਈਏ ਕਿ ਮੌਨੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।
Punjabi Bollywood Tadka
ਮੌਨੀ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਨਾਲ ਕੀਤੀ ਸੀ ਪਰ ਉਸ ਨੂੰ ਸਭ ਤੋਂ ਜ਼ਿਆਦਾ ਪਛਾਣ ਟੀ. ਵੀ. ਦੇ ਚਰਚਿਤ ਸ਼ੋਅ 'ਦੇਵੋਂ ਦੇ ਦੇਵ ਮਹਾਦੇਵ' ਤੇ 'ਨਾਗਿਨ' ਨਾਲ ਮਿਲੀ। ਇਸ ਸ਼ੋਅ 'ਚ ਮੌਨੀ ਨੇ ਸਤੀ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।
Punjabi Bollywood Tadka
ਉੱਥੇ ਹੀ ਸ਼ੋਅ 'ਨਾਗਿਨ' 'ਚ ਆਉਣ ਤੋਂ ਬਾਅਦ ਮੌਨੀ ਦੇ ਸਿਤਾਰੇ ਚਮਕ ਉੱਠੇ ਅਤੇ ਉਨ੍ਹਾਂ ਨੂੰ ਫਿਲਮਾਂ ਦੇ ਆਫਰ ਮਿਲਣ ਲੱਗੇ। ਉਹ ਅਕਸ਼ੈ ਕੁਮਾਰ ਤੋਂ ਇਲਾਵਾ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' 'ਚ ਵੀ ਨਜ਼ਰ ਆਉਣ ਵਾਲੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Mouni RoyJhalak Dikhhla JaaZara Nachke DikhaKyunki Saas Bhi Kabhi Bahu ThiNaagin 3BrahmastraGoldHero Hitler in Love

Edited By

Sunita

Sunita is News Editor at Jagbani.