ਮੁੰਬਈ (ਬਿਊਰੋ)— ਛੋਟੇ ਪਰਦੇ 'ਤੇ ਆਪਣੇ ਆਪ ਨੂੰ ਇੱਕ ਸਫਲ ਅਦਾਕਾਰਾ ਦੇ ਤੌਰ 'ਤੇ ਸਥਾਪਤ ਕਰ ਚੁੱਕੀ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਮੌਨੀ ਰਾਏ ਅੱਜਕਲ ਸੱਤਵੇਂ ਅਸਮਾਨ 'ਤੇ ਹੈ। ਇਨ੍ਹੀਂ ਦਿਨੀਂ ਮੌਨੀ ਆਪਣੇ ਬਦਲਦੇ ਲੁਕਸ ਨੂੰ ਲੈ ਕੇ ਕਾਫੀ ਚਰਚਾ 'ਚ ਛਾਈ ਹੋਈ ਹੈ। ਖਾਸ ਗੱਲ ਇਹ ਹੈ ਕਿ ਲੋਕ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਵਾਪਿਸ ਚਰਚਿਤ ਸ਼ੋਅ 'ਨਾਗਿਨ 3' ਦਾ ਹਿੱਸਾ ਬਣਨ ਦੀ ਡਿਮਾਂਡ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮੌਨੀ ਦੇ ਇੰਸਟਾਗ੍ਰਾਮ 'ਤੇ 4.9 ਮਿਲੀਅਨ ਫਾਲੋਅਰਜ਼ ਹਨ, ਜੋ ਉਨ੍ਹਾਂ ਨੂੰ ਬਹੁਤ ਹੀ ਪਸੰਦ ਕਰਦੇ ਹਨ ਅਤੇ ਮੌਨੀ ਆਪਣੇ ਫੈਨਜ਼ ਲਈ ਆਏ ਦਿਨ ਨਵੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਮੌਨੀ ਰਾਏ ਕਈ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ ਪਰ ਉਨ੍ਹਾਂ ਦੀ ਪਛਾਣ ਟੀ. ਵੀ. ਸ਼ੋਅ 'ਨਾਗਿਨ' ਤੋਂ ਬਣੀ ਜਾਂ ਮਿਲੀ ਅਤੇ ਉਸ ਤੋਂ ਬਾਅਦ ਉਹ 'ਨਾਗਿਨ' ਦੇ ਦੂਜੇ ਭਾਗ 'ਚ ਵੀ ਨਜ਼ਰ ਆਈ।
ਦੱਸਣਯੋਗ ਹੈ ਕਿ ਮੌਨੀ ਨੂੰ ਤੁਸੀਂ ਜਲਦੀ ਹੀ ਵੱਡੇ ਪਰਦੇ 'ਤੇ ਵੇਖ ਸਕੋਗੇ, ਜਿਸ ਦੇ ਚਲਦੇ ਉਹ ਆਪਣੀ ਫਿਟਨੈੱਸ ਨੂੰ ਲੈ ਕੇ ਕਾਫ਼ੀ ਗੰਭੀਰ ਹੋ ਗਈ ਅਤੇ ਹੁਣ ਉਹ ਪਹਿਲਾਂ ਤੋਂ ਵੀ ਜ਼ਿਆਦਾ ਹੌਟ ਐਂਡ ਬੋਲਡ ਹੋ ਚੁੱਕੀ ਹੈ। ਇਹੀਂ ਨਹੀਂ ਬਲਕਿ ਉਨ੍ਹਾਂ ਨੇ ਆਪਣੇ ਆਪ ਨੂੰ ਕਾਫੀ ਬਦਲ ਲਿਆ ਹੈ।
ਮੌਨੀ ਬਾਲੀਵੁੱਡ ਦੇ ਐਕਸ਼ਨ ਕਿੰਗ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਗਲੈਮਰ ਦੀ ਦੁਨੀਆਂ 'ਚ ਕਦਮ ਰੱਖਣ ਜਾ ਰਹੀ ਹੈ। ਇਸ ਤੋਂ ਇਲਾਵਾ ਮੌਨੀ ਕਰਨ ਜੌਹਰ ਦੀ ਫਿਲਮ 'ਬ੍ਰਹਮਾਸਤਰ' 'ਚ ਵਿਖਾਈ ਦੇਵੇਗੀ।
ਇਸ ਫਿਲਮ 'ਚ ਮੌਨੀ ਅਦਾਕਾਰ ਰਣਬੀਰ ਕਪੂਰ, ਅਮਿਤਾਭ ਬੱਚਨ ਅਤੇ ਆਲੀਆ ਭੱਟ ਨਾਲ ਨਜ਼ਰ ਆਉਣ ਵਾਲੀ ਹੈ।
ਇਹੀ ਕਾਰਨ ਹੈ ਕਿ ਮੌਨੀ ਅੱਜਕਲ ਆਪਣੇ ਲੁਕਸ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।