ਮੁੰਬਈ (ਬਿਊਰੋ)— ਹਾਲ ਹੀ 'ਚ ਸਾਰਾ ਖਾਨ ਨੇ ਆਪਣੀ ਭੈਣ ਦਾ ਬਾਥਟਬ ਵੀਡੀਓ ਗਲਤੀ ਨਾਲ ਇੰਸਟਾਗਰਾਮ 'ਤੇ ਪੋਸਟ ਕਰ ਦਿੱਤਾ ਸੀ, ਹੁਣ ਇਕ ਹੋਰ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਟੀ. ਵੀ. ਅਦਾਕਾਰਾ ਸੰਜੀਦਾ ਸ਼ੇਖ, ਮੌਨੀ ਰਾਏ ਨੂੰ ਕਿੱਸ ਕਰ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਹਾਲ ਹੀ 'ਚ ਮੌਨੀ ਨੇ ਮੁੰਬਈ 'ਚ ਨਵਾਂ ਘਰ ਖਰੀਦਿਆ ਹੈ, ਜਿਸ ਦੇ ਜਸ਼ਨ 'ਚ ਉਹ ਦੋਸਤਾਂ ਨਾਲ ਰਾਤ ਨੂੰ ਪਾਰਟੀ ਕਰ ਰਹੀ ਸੀ। ਇਸ ਦੌਰਾਨ ਪਾਰਟੀ 'ਚ ਮਸਤੀ 'ਚ ਡੁੱਬੀ ਸੰਜੀਦਾ ਨੇ ਮੌਨੀ ਨੂੰ ਕਿੱਸ ਕਰ ਲਿਆ।
ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ 'ਚ ਮੌਨੀ ਸੰਜੀਦਾ ਲਈ ਫਿਲਮ 'ਕਸ਼ਮੀਰ ਕੀ ਕਲੀ (1964)' ਦਾ ਗੀਤ 'ਤਾਰੀਫ ਕਰੂੰ ਕਿਆ ਉਸਕੀ ਜਿਸਨੇ ਤੁਮ੍ਹੇ ਬਨਾਇਆ...'' ਗਾ ਰਹੀ ਹੈ। ਗੀਤ ਵਿਚਕਾਰ ਹੀ ਸੰਜੀਦਾ ਆ ਜਾਂਦੀ ਹੈ ਅਤੇ ਉਹ ਮੌਨੀ ਨੂੰ ਕਿੱਸ ਕਰ ਲੈਂਦੀ ਹੈ।