ਮੁੰਬਈ (ਬਿਊਰੋ)— ਛੋਟੇ ਪਰਦੇ 'ਤੇ ਆਪਣਾ ਇਕ ਵੱਖਰਾ ਮੁਕਾਮ ਹਾਸਿਲ ਕਰ ਚੁੱਕੀ ਅਭਿਨੇਤਰੀ ਮੌਨੀ ਰਾਏ ਅੱਜਕਲ ਸੱਤਵੇਂ ਆਸਮਾਨ 'ਤੇ ਹੈ। ਮੌਨੀ ਜਲਦ ਹੀ ਅਭਿਨੇਤਾ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਰਾਹੀਂ ਵੱਡੇ ਪਰਦੇ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਤੋਂ ਇਲਾਵਾ ਵੀ ਮੌਨੀ ਰਾਏ ਦਿੱਗਜ ਫਿਲਮ ਨਿਰਮਾਤਾ ਕਰਨ ਜੌਹਰ ਦੀ ਫਿਲਮ 'ਬ੍ਰਹਮਾਸਤਰ' 'ਚ ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ ਅਤੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨਾਲ ਨਜ਼ਰ ਆਉਣ ਵਾਲੀ ਹੈ।
ਇਸ ਫਿਲਮ 'ਚ ਮੌਨੀ ਨੈਗੇਟਿਵ ਕਿਰਦਾਰ 'ਚ ਹੋਵੇਗੀ। ਖਬਰਾਂ ਦੀ ਮੰਨੀਏ ਤਾਂ ਮੌਨੀ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ। ਹੁਣ ਹਾਲ ਹੀ 'ਚ ਮੌਨੀ ਰਾਏ ਨੂੰ ਲੈ ਕੇ ਖਬਰ ਆ ਰਹੀਆਂ ਹਨ ਕਿ ਉਨ੍ਹਾਂ ਦੇ ਹੱਥ ਇਕ ਹੋਰ ਵੱਡਾ ਪ੍ਰੋਜੈਕਟ ਲੱਗਾ ਹੈ, ਜਿਸ ਤੋਂ ਉਹ ਬੇਹੱਦ ਖੁਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਮੌਨੀ ਨੂੰ ਹੁਣ ਤੀਜੀ ਫਿਲਮ ਮਿਲ ਗਈ ਹੈ।
ਜੀ ਹਾਂ ਤੁਹਾਡੀ ਪਸੰਦੀਦਾ ਅਦਾਕਾਰਾ ਮੌਨੀ ਰਾਏ ਦੀ ਕਿਸਮਤ ਦੇ ਸਿਤਾਰੇ ਅੱਜਕਲ ਕਾਫੀ ਬੁਲੰਦ ਹੁੰਦੇ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਮੌਨੀ ਦਿਨੇਸ਼ ਵਿਜਨ ਦੀ ਅਗਲੀ ਫਿਲਮ 'ਮੇਡ ਇਨ ਚਾਈਨਾ' 'ਚ ਲੀਡ ਭੂਮਿਕਾ ਲਈ ਕਾਸਟ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਮੌਨੀ ਦੀ ਇਹ ਤੀਜੀ ਫਿਲਮ ਇਕ ਕਾਮੇਡੀ ਫਿਲਮ ਹੋਵੇਗੀ, ਜਿਸ 'ਚ ਉਨ੍ਹਾਂ ਨਾਲ ਬਾਲੀਵੁੱਡ ਦਾ ਚਮਕਦਾ ਸਿਤਾਰਾ ਭਾਵ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਮੁੱਖ ਭੂਮਿਕਾ 'ਚ ਹੋਣਗੇ।
ਜ਼ਿਕਰਯੋਗ ਹੈ ਕਿ ਮੌਨੀ ਰਾਏ ਨੇ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਲੋਕਪ੍ਰਿਯ ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਰਾਹੀਂ ਕੀਤੀ ਸੀ। ਇਸ ਸ਼ੋਅ ਤੋਂ ਬਾਅਦ ਉਹ 'ਕਸੌਟੀ', 'ਦੇਵੋਂ ਕੇ ਦੇਵ ਮਹਾਦੇਵ', 'ਨਾਗਿਨ' ਵਰਗੇ ਕਈ ਮਸ਼ਹੂਰ ਸੀਰੀਅਲਜ਼ 'ਚ ਨਜ਼ਰ ਆਈ ਅਤੇ ਹੁਣ ਉਹ ਜਲਦ ਹੀ ਫਿਲਮੀ ਦੁਨੀਆ ਦੀ ਵੱਡੀ ਸਟਾਰ ਬਣਨ ਵਾਲੀ ਹੈ।