FacebookTwitterg+Mail

ਭਾਰ ਘਟਾਉਣ 'ਤੇ ਟਰੋਲ ਹੋਈ ਮੌਨੀ ਰਾਏ, ਫੈਨਜ਼ ਨੇ ਕੀਤੇ ਕੁਮੈਂਟਸ

mouni roy
29 June, 2018 11:51:12 AM

ਮੁੰਬਈ (ਬਿਊਰੋ)— ਟੀ.ਵੀ. ਅਦਾਕਾਰਾ ਮੌਨੀ ਰਾਏ ਇਨੀਂ ਦਿਨੀਂ ਆਪਣੀ ਸਲਿਮ ਫਿਗਰ ਨੂੰ ਲੈ ਚਰਚਾ 'ਚ ਹੈ। ਮੌਨੀ ਆਏ ਦਿਨ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮੌਨੀ ਦਾ ਨਵਾਂ ਸਲਿਮ ਅੰਦਾਜ਼ ਉਨ੍ਹਾਂ ਦੇ ਫੈਨਜ਼ ਨੂੰ ਬਿਲਕੁੱਲ ਵੀ ਪਸੰਦ ਨਹੀਂ ਆ ਰਿਹਾ।
Punjabi Bollywood Tadka
ਦਰਅਸਲ, ਇੰਸਟਾਗ੍ਰਾਮ 'ਤੇ ਮੌਨੀ ਨੇ ਲਹਿੰਗਾ ਪਹਿਨ ਕੇ ਇਕ ਤਸਵੀਰ ਸ਼ੇਅਰ ਕੀਤੀ ਸੀ। ਲਹਿੰਗੇ 'ਚ ਉਨ੍ਹਾਂ ਦੀ ਕਮਰ ਕਾਫੀ ਸਲਿਮ ਲੱਗ ਰਹੀ ਸੀ। ਇਸ ਦੇ ਨਾਲ ਹੀ ਮੌਨੀ ਨੇ ਬੋਲਡ ਮੇਕਅੱਪ ਵੀ ਕੀਤਾ ਹੋਇਆ ਸੀ। ਲੋਕਾਂ ਨੇ ਮੌਨੀ ਦੀ ਇਸ ਤਸਵੀਰ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
Punjabi Bollywood Tadka
ਕਿਸੇ ਨੇ ਮੌਨੀ ਨੂੰ ਬੀਮਾਰ ਕਿਹਾ ਅਤੇ ਕਿਸੇ ਨੇ ਦੁੱਧ ਪੀਣ ਦੀ ਸਲਾਹ ਦਿੱਤੀ। ਇਕ ਯੂਜ਼ਰ ਨੇ ਕਿਹਾ ਇੰਨ੍ਹੀ ਡਾਈਟਿੰਗ ਵੀ ਚੰਗੀ ਨਹੀਂ ਮੌਨੀ। ਉੱਥੇ ਹੀ ਇਕ ਹੋਰ ਯੂਜ਼ਰ ਨੇ ਕਿਹਾ ਕੁਝ ਖਾਇਆ ਕਰੋ ਯਾਰ। ਦੱਸ ਦੇਈਏ ਕਿ ਮੌਨੀ ਜਲਦ ਹੀ ਅਕਸ਼ੈ ਕੁਮਾਰ ਨਾਲ 'ਗੋਲਡ' ਫਿਲਮ 'ਚ ਨਜ਼ਰ ਆਉਣ ਵਾਲੀ ਹੈ।
Punjabi Bollywood Tadka

Punjabi Bollywood Tadka


Tags: Mouni RoyInstagramAkshay KumarGold

Edited By

Manju

Manju is News Editor at Jagbani.