FacebookTwitterg+Mail

ਹੌਟ ਲੁੱਕ 'ਚ ਮੁੰਬਈ ਦੀਆਂ ਸੜਕਾਂ 'ਤੇ ਘੁੰਮਦੀ ਦਿਖੀ ਮੌਨੀ ਰਾਏ, ਸਾਹਮਣੇ ਆਈਆਂ ਤਸਵੀਰਾਂ

mouni roy
22 July, 2018 12:15:52 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨਾਲ 'ਗੋਲਡ' ਫਿਲਮ ਦੇ ਜ਼ਰੀਏ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਅਦਾਕਾਰਾ ਮੌਨੀ ਰਾਏ ਅੱਜਕਲ ਕਾਫੀ ਚਰਚਾ 'ਚ ਹੈ। ਹਾਲ ਹੀ 'ਨਾਗਿਨ' ਫੇਮ ਮੌਨੀ ਰਾਏ ਮੁੰਬਈ ਦੀਆਂ ਸੜਕਾਂ 'ਤੇ ਘੁੰਮਦੀ ਨਜ਼ਰ ਆਈ। ਇਸ ਦੌਰਾਨ ਉਸ ਦਾ ਲੁੱਕ ਕਾਫੀ ਸ਼ਾਨਦਾਰ ਸੀ।
Punjabi Bollywood Tadka
ਉਸ ਨੇ ਸ਼ਾਰਟ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਬੋਲਡ ਨਜ਼ਰ ਆ ਰਹੀ ਸੀ। ਇਨ੍ਹੀਂ ਦਿਨੀਂ ਉਸ ਦੇ ਸਿਤਾਰੇ ਕਾਫੀ ਬੁਲੰਦ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਮੀਂਹ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਸ ਨੇ ਕਈ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਦੱਸ ਦੇਈਏ ਕਿ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਮੌਨੀ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਏਕਤਾ ਕਪੂਰ ਦੇ ਸ਼ੋਅ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਨਾਲ ਕੀਤੀ ਸੀ ਪਰ ਉਸ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ ਟੀ. ਵੀ. ਦੇ ਚਰਚਿਤ ਸ਼ੋਅ 'ਦੇਵੋਂ ਦੇ ਦੇਵ ਮਹਾਦੇਵ' ਤੇ 'ਨਾਗਿਨ' ਨਾਲ ਮਿਲੀ। ਇਸ ਸ਼ੋਅ 'ਚ ਮੌਨੀ ਨੇ ਸਤੀ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।
Punjabi Bollywood Tadka
'ਨਾਗਿਨ' 'ਚ ਆਉਣ ਤੋਂ ਬਾਅਦ ਉਸ ਦੇ ਸਿਤਾਰੇ ਚਮਕ ਉੱਠੇ ਅਤੇ ਉਸ ਨੂੰ ਫਿਲਮਾਂ ਦੇ ਆਫਰ ਲਗਾਤਾਰ ਮਿਲਣ ਲੱਗੇ ਹਨ। ਉਹ ਅਕਸ਼ੈ ਕੁਮਾਰ ਤੋਂ ਇਲਾਵਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' 'ਚ ਵੀ ਨਜ਼ਰ ਆਉਣ ਵਾਲੀ ਹੈ।
Punjabi Bollywood Tadka


Tags: Mouni RoyInstagramNaagin 3BrahmastraGoldJhalak Dikhhla JaaZara Nachke DikhaKyun ki Saas Bhi Kabhi Bahu Thi

Edited By

Sunita

Sunita is News Editor at Jagbani.