FacebookTwitterg+Mail

ਮੌਨੀ ਰਾਏ ਨੇ ਲੇਟੈਸਟ ਤਸਵੀਰਾਂ 'ਚ ਫਲਾਂਟ ਕੀਤੀ ਬੋਲਡ ਲੁੱਕ, ਵਧਾਈਆਂ ਫੈਨਜ਼ ਦੀ ਧੜਕਨਾਂ

mouni roy
25 July, 2018 11:19:46 AM

ਮੁੰਬਈ (ਬਿਊਰੋ)— ਛੋਟੇ ਪਰਦੇ 'ਤੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਚੁੱਕੀ ਅਦਾਕਾਰਾ ਮੌਨੀ ਰਾਏ ਅੱਜਕਲ ਸੱਤਵੇਂ ਆਸਮਾਨ 'ਤੇ ਹੈ। ਮੌਨੀ ਜਲਦ ਹੀ ਅਦਾਕਾਰ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਰਾਹੀਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ।
Punjabi Bollywood Tadka
ਹਾਲ ਹੀ 'ਚ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਉਸ ਉਸ ਨੇ ਬਲੈਕ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਮੌਨੀ ਫਿਲਮ ਨਿਰਮਾਤਾ ਕਰਨ ਜੌਹਰ ਦੀ ਫਿਲਮ 'ਬ੍ਰਹਮਾਸਤਰ' 'ਚ ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ ਅਤੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨਾਲ ਨਜ਼ਰ ਆਵੇਗੀ।
Punjabi Bollywood Tadka
ਇਸ ਫਿਲਮ 'ਚ ਮੌਨੀ ਨੈਗੇਟਿਵ ਕਿਰਦਾਰ 'ਚ ਹੋਵੇਗੀ। ਮੌਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ। 
Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਮੌਨੀ ਦਿਨੇਸ਼ ਵਿਜਨ ਦੀ ਅਗਲੀ ਫਿਲਮ 'ਮੇਡ ਇਨ ਚਾਈਨਾ' 'ਚ ਲੀਡ ਭੂਮਿਕਾ ਲਈ ਕਾਸਟ ਕੀਤੀ ਗਈ ਹੈ।
Punjabi Bollywood Tadka
ਖਾਸ ਗੱਲ ਇਹ ਹੈ ਕਿ ਮੌਨੀ ਦੀ ਇਹ ਤੀਜੀ ਫਿਲਮ ਇਕ ਕਾਮੇਡੀ ਫਿਲਮ ਹੋਵੇਗੀ, ਜਿਸ 'ਚ ਉਸ ਨਾਲ ਬਾਲੀਵੁੱਡ ਦਾ ਚਮਕਦਾ ਸਿਤਾਰਾ ਭਾਵ ਮਸ਼ਹੂਰ ਅਭਿਨੇਤਾ ਰਾਜਕੁਮਾਰ ਰਾਓ ਮੁੱਖ ਭੂਮਿਕਾ 'ਚ ਹੋਣਗੇ।
Punjabi Bollywood Tadka
ਇਸ ਤੋਂ ਇਲਾਵਾ ਮੌਨੀ ਨੇ ਜਾਨ ਅਬ੍ਰਾਹਿਮ ਨਾਲ ਇਕ ਫਿਲਮ ਸਾਈਨ ਕੀਤੀ ਹੈ।
Punjabi Bollywood Tadka


Tags: Mouni RoyInstagramRajkummar RaoDinesh VijanMade In ChinaGold

Edited By

Sunita

Sunita is News Editor at Jagbani.