FacebookTwitterg+Mail

ਹੌਟ ਲੁੱਕ 'ਚ ਖੂਬਸੂਰਤ ਵਾਦੀਆਂ 'ਚ ਘੁੰਮ ਰਹੀ ਹੈ ਮੌਨੀ ਰਾਏ, ਸਾਹਮਣੇ ਆਈਆਂ ਤਸਵੀਰਾਂ

mouni roy
29 July, 2018 03:15:21 PM

ਮੁੰਬਈ (ਬਿਊਰੋ)— ਛੋਟੇ ਪਰਦੇ 'ਤੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਚੁੱਕੀ ਅਦਾਕਾਰਾ ਮੌਨੀ ਰਾਏ ਅੱਜਕਲ ਸੱਤਵੇਂ ਆਸਮਾਨ 'ਤੇ ਹੈ। ਮੌਨੀ ਜਲਦ ਹੀ ਅਦਾਕਾਰ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਰਾਹੀਂ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਇਨ੍ਹੀਂ ਦਿਨੀਂ ਉਹ ਅਕਸ਼ੈ ਦੀ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।
Punjabi Bollywood Tadka
ਹਾਲ ਹੀ 'ਚ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਖੂਬਸੂਰਤ ਵਾਦੀਆਂ 'ਚ ਘੁੰਮਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
Punjabi Bollywood Tadka
ਇਸ ਦੌਰਾਨ ਉਸ ਉਸ ਨੇ ਬਲੈਕ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸ ਦੇਈਏ ਕਿ ਮੌਨੀ ਫਿਲਮ ਨਿਰਮਾਤਾ ਕਰਨ ਜੌਹਰ ਦੀ ਫਿਲਮ 'ਬ੍ਰਹਮਾਸਤਰ' 'ਚ ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ ਅਤੇ ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਨਾਲ ਨਜ਼ਰ ਆਵੇਗੀ।ਇਸ ਫਿਲਮ 'ਚ ਮੌਨੀ ਨੈਗੇਟਿਵ ਕਿਰਦਾਰ 'ਚ ਹੋਵੇਗੀ।
Punjabi Bollywood Tadka
ਮੌਨੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ। ਖਬਰਾਂ ਦੀ ਮੰਨੀਏ ਤਾਂ ਮੌਨੀ ਦਿਨੇਸ਼ ਵਿਜਨ ਦੀ ਅਗਲੀ ਫਿਲਮ 'ਮੇਡ ਇਨ ਚਾਈਨਾ' 'ਚ ਲੀਡ ਭੂਮਿਕਾ ਲਈ ਕਾਸਟ ਕੀਤੀ ਗਈ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka
ਖਾਸ ਗੱਲ ਇਹ ਹੈ ਕਿ ਮੌਨੀ ਦੀ ਇਹ ਤੀਜੀ ਫਿਲਮ ਇਕ ਕਾਮੇਡੀ ਫਿਲਮ ਹੋਵੇਗੀ, ਜਿਸ 'ਚ ਉਸ ਨਾਲ ਬਾਲੀਵੁੱਡ ਦਾ ਚਮਕਦਾ ਸਿਤਾਰਾ ਭਾਵ ਮਸ਼ਹੂਰ ਅਭਿਨੇਤਾ ਰਾਜਕੁਮਾਰ ਰਾਓ ਮੁੱਖ ਭੂਮਿਕਾ 'ਚ ਹੋਣਗੇ। ਇਸ ਤੋਂ ਇਲਾਵਾ ਮੌਨੀ ਨੇ ਜਾਨ ਅਬ੍ਰਾਹਿਮ ਨਾਲ ਇਕ ਫਿਲਮ ਸਾਈਨ ਕੀਤੀ ਹੈ।
Punjabi Bollywood Tadka


Tags: Mouni RoyInstagramRajkummar RaoDinesh VijanMade In ChinaGold

Edited By

Sunita

Sunita is News Editor at Jagbani.