FacebookTwitterg+Mail

ਬਲੈਕ ਡਰੈੱਸ 'ਚ ਮੌਨੀ ਰਾਏ ਨੇ ਦਿਖਾਈ ਕਿੱਲਰ ਫਿੱਗਰ, ਅਦਾਵਾਂ ਬਣਾ ਦੇਣਗੀਆਂ ਦੀਵਾਨਾ

mouni roy
12 October, 2018 10:57:02 AM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਮੌਨੀ ਰਾਏ ਲੋਕਪ੍ਰਿਯ ਸੀਰੀਅਲ 'ਨਾਗਿਨ' ਨਾਲ ਕਾਫੀ ਮਸ਼ਹੂਰ ਹੋਈ ਸੀ। ਹਾਲ ਹੀ 'ਚ ਮੌਨੀ ਰਾਏ ਨੇ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ 'ਚ ਮੌਨੀ ਦੀ ਐਕਟਿੰਗ ਨੂੰ ਕਾਫੀ ਤਾਰੀਫਾਂ ਮਿਲੀਆਂ। ਇਸ ਫਿਲਮ ਤੋਂ ਬਾਅਦ ਹੁਣ ਮੌਨੀ ਕੋਲ ਫਿਲਮਾਂ ਦੀ ਲੰਬੀ ਲਿਸਟ ਹੈ।

Punjabi Bollywood Tadka

ਹੁਣ ਮੌਨੀ ਨੇ ਰਾਜਕੁਮਾਰ ਰਾਓ ਨਾਲ ਫਿਲਮ 'ਮੇਡ ਇਨ ਚਾਇਨਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸਿਰਫ ਫਿਲਮਾਂ ਹੀ ਨਹੀਂ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਤਿਲਾਨਾ ਅੰਦਾਜ਼ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਇਨ੍ਹਾਂ ਤਸਵੀਰਾਂ ਮੌਨੀ ਨੇ ਬਲੈਕ ਡਰੈੱਸ ਪਹਿਨੀ ਹੋਈ ਹੈ, ਜੋ ਦੇਖਣ 'ਚ ਬੇਹੱਦ ਹੌਟ ਹਨ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਮੌਨੀ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਪੋਸਟ ਹੋਈਆਂ ਇਨ੍ਹਾਂ ਤਸਵੀਰਾਂ ਨੂੰ ਲੱਖਾਂ ਲਾਈਕਸ ਮਿਲ ਚੁੱਕੇ ਹਨ।

Punjabi Bollywood Tadka

ਜੇਕਰ ਮੌਨੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਜਲਦ ਰਣਬੀਰ ਕਪੂਰ ਨਾਲ ਫਿਲਮ 'ਬ੍ਰਹਮਾਸਤਰ' 'ਚ ਨੈਗੇਟਿਵ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

Punjabi Bollywood Tadka


Tags: Mouni Roy Instagram Gold Brahmastra Made in China Akshay Kumar

Edited By

Chanda Verma

Chanda Verma is News Editor at Jagbani.