ਮੁੰਬਈ (ਬਿਊਰੋ)— ਟੀ. ਵੀ. ਇੰਡਸਟਰੀ ਦੀ ਕੁਈਨ ਏਕਤਾ ਕਪੂਰ ਨੇ ਬੀਤੇ ਬੁੱਧਵਾਰ ਆਪਣੇ ਘਰ ਦੀਵਾਲੀ ਪਾਰਟੀ ਰੱਖੀ ਸੀ, ਜਿਸ 'ਚ ਛੋਟੇ ਪਰਦੇ ਦੇ ਸਟਾਰਜ਼ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਆਪਣੀ ਮੌਜੂਦਗੀ ਨਾਲ ਲਾਈਮਲਾਈਟ ਲੁੱਟੀ।
ਇਸ ਦੌਰਾਨ ਬਾਲੀਵੁੱਡ ਤੇ ਟੀ. ਵੀ ਹਸੀਨਾਵਾਂ ਦੇ ਹੌਟ ਲੁੱਕ ਨੇ ਖੂਬ ਚਰਚਾ ਬਟੋਰੀ। ਇਸ ਦੌਰਾਨ ਮੌਨੀ ਰਾਏ ਨੇ ਟ੍ਰਡੀਸ਼ਨਲ ਡਰੈੱਸ 'ਚ ਸ਼ਿਰਕਤ ਕੀਤੀ, ਜਿਸ 'ਤੇ ਸਭ ਦੀਆਂ ਅੱਖਾਂ ਟਿਕੀਆਂ ਰਹਿ ਗਈਆਂ।
ਮੌਨੀ ਇਸ ਮੌਕੇ ਗੋਲਡਨ-ਪੀਚ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ, ਜਿਸ ਨੂੰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤਾ ਸੀ। ਇਸ ਡਰੈੱਸ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਸੀ।
ਇਸ ਦੀਆਂ ਕੁਝ ਤਸਵੀਰਾਂ ਮੌਨੀ ਰਾਏ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਮੌਨੀ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਤੋਂ ਇਲਾਵਾ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਗ੍ਰੀਨ ਕਲਰ ਦਾ ਲਹਿੰਗਾ ਪਹਿਨਿਆ ਹੋਇਆ ਹੈ।
ਇਨ੍ਹਾਂ ਤਸਵੀਰਾਂ 'ਚ ਵੀ ਉਹ ਬੇਹੱਦ ਸਟਨਿੰਗ ਲੱਗ ਰਹੀ ਹੈ। ਮੌਨੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।