FacebookTwitterg+Mail

ਟ੍ਰਡੀਸ਼ਨਲ ਲੁੱਕ 'ਚ ਮੌਨੀ ਰਾਏ ਨੇ ਵਧਾਇਆ ਤਾਪਮਾਨ, ਚੁਲਬੁਲੇ ਅੰਦਾਜ਼ 'ਚ ਅਕਸ਼ੈ ਨਾਲ ਕੀਤੀ ਮਸਤੀ

mouni roy and akshay kumar
02 August, 2018 08:32:22 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਤੇ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗੋਲਡ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਮੌਨੀ ਰਾਏ ਪਹਿਲੀ ਵਾਰ ਵੱਡੇ ਪਰਦੇ 'ਤੇ ਅਕਸ਼ੈ ਕੁਮਾਰ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਹਾਲ ਹੀ 'ਚ ਪੂਰੀ ਸਟਾਰ ਕਾਸਟ ਮੁੰਬਈ ਇਕ ਈਵੈਂਟ 'ਚ ਪਹੁੰਚੀ, ਜਿਥੇ ਮੌਨੀ ਰਾਏ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ।
Punjabi Bollywood Tadka
ਇਸ ਦੌਰਾਨ ਮੌਨੀ ਰਾਏ ਭਾਰਤੀ ਪੋਸ਼ਾਕ 'ਚ ਦਿਸੀ, ਜਿਸ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਸੀ। ਦੱਸ ਦੇਈਏ ਕਿ 'ਗੋਲਡ' ਫਿਲਮ 'ਚ ਮੌਨੀ ਰਾਏ ਅਤੇ ਅਕਸ਼ੈ ਫਿਲਮ 'ਚ ਬੰਗਾਲੀ ਕੱਪਲ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ 'ਚ ਅਕਸ਼ੈ 'ਹਾਕੀ ਕੋਚ' ਦੇ ਕਿਰਦਾਰ 'ਚ ਹਨ।
Punjabi Bollywood Tadka
ਇਸ ਨੂੰ ਰੀਨਾ ਕਾਗਤੀ ਨੇ ਨਿਰਦੇਸ਼ਿਤ ਅਤੇ ਰਿਤੇਸ਼ ਸਿਧਵਾਨੀ-ਫਰਹਾਨ ਅਖਤਰ ਨੇ ਪ੍ਰੋਡਿਊਸ ਕੀਤਾ ਹੈ। 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਅਕਸ਼ੈ ਕੁਮਾਰ ਅਸੀਸਟੈਂਟ ਮੈਨੇਜਰ ਤਪਨ ਦਾਸ ਦੀ ਜ਼ਿੰਦਗੀ ਨੂੰ ਵੱਡੇ ਪਰਦੇ 'ਤੇ ਦਰਸਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨਾਲ ਮੌਨੀ ਰਾਏ ਬਾਲੀਵੁੱਡ ਡੈਬਿਊ ਕਰ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਇਸ ਫਿਲਮ ਲਈ ਮੌਨੀ ਰਾਏ ਨੇ ਕਾਫੀ ਵਜ਼ਨ ਘੱਟ ਕੀਤਾ ਹੈ, ਜਿਸ ਦੇ ਚੱਲਦੇ ਉਹ ਟਰੋਲ ਵੀ ਹੋਈ ਸੀ। ਬਾਕਸ ਆਫਿਸ 'ਤੇ ਅਕਸ਼ੈ ਕੁਮਾਰ ਦੀ 'ਗੋਲਡ' ਦਾ ਸਾਹਮਣਾ ਜਾਨ ਅਬ੍ਰਾਹਿਮ ਦੀ 'ਸਤਯਮੇਵ ਜਯਤੇ' ਨਾਲ ਹੋਣ ਵਾਲਾ ਹੈ। 'ਸਤਯਮੇਵ ਜਯਤੇ' ਵੀ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।
Punjabi Bollywood Tadka

Punjabi Bollywood Tadka
 


Tags: Mouni RoyAkshay KumarGoldInstagram BrahmastraRanbir KapoorAlia BhattAmitabh Bachchan

Edited By

Sunita

Sunita is News Editor at Jagbani.