FacebookTwitterg+Mail

ਡੈਬਿਊ ਤੋਂ ਪਹਿਲਾਂ ਮੌਨੀ ਰਾਏ ਦੇ ਬਦਲੇ ਤੇਵਰ, ਖਤਮ ਕੀਤਾ ਮੋਹਿਤ ਰੈਨਾ ਨਾਲ ਰਿਸ਼ਤਾ

mouni roy and mohit raina
02 August, 2018 10:38:17 AM

ਮੁੰਬਈ(ਬਿਊਰੋ)— ਲਿਵ-ਇਨ 'ਚ ਰਹਿ ਰਹੇ ਮੌਨੀ ਰਾਏ ਅਤੇ ਮੋਹਿਤ ਰੈਨਾ ਦੇ ਰਿਸ਼ਤੇ ਕੁਝ ਠੀਕ ਨਹੀਂ ਹਨ। ਹਾਲ ਹੀ 'ਚ ਇਸ ਖਬਰ 'ਤੇ ਪੱਕੀ ਮੋਹਰ ਵੀ ਲੱਗ ਗਈ ਹੈ। ਦਰਅਸਲ ਮੌਨੀ ਅਤੇ ਮੋਹਿਤ ਨੇ ਆਪਣੇ ਇੰਸਟਾਗ੍ਰਾਮ ਤੋਂ ਇਕ-ਦੂਜੇ ਨੂੰ ਅਨਫਾਲੋ ਵੀ ਕਰ ਦਿੱਤਾ ਹੈ।
Punjabi Bollywood Tadka
ਸਿਰਫ ਇੰਨਾ ਹੀ ਨਹੀਂ ਮੌਨੀ ਨੇ ਮੋਹਿਤ ਨਾਲ ਆਪਣੀ ਸਾਰੀ ਤਸਵੀਰਾਂ ਨੂੰ ਵੀ ਡਿਲੀਟ ਕਰ ਦਿੱਤਾ ਸੀ। ਹੁਣ ਮੌਨੀ ਨੇ ਆਪਣੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ।
Punjabi Bollywood Tadka
ਉਸ ਨੇ ਹਾਲ ਹੀ 'ਚ ਇਕ ਇੰਡਟਵਿਊ 'ਚ ਕਿਹਾ, ''ਮੈਂ ਇਕੱਲੀ ਹਾਂ ਅਤੇ ਲੰਮੇ ਟਾਈਮ ਤੋਂ ਰਹਿ ਰਹੀ ਹਾਂ। ਮੋਹਿਤ ਅਤੇ ਮੈਂ ਹੁਣ ਦੋਸਤ ਨਹੀਂ ਹਾਂ।'' ਉਸ ਦੀਆਂ ਇਨ੍ਹਾਂ ਗੱਲਾਂ ਤੋਂ ਸਾਫ ਹੋ ਗਿਆ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਵੀ ਖਬਰਾਂ ਆ ਰਹੀਆਂ ਸਨ ਉਹ ਸੱਚ ਹਨ।
Punjabi Bollywood Tadka
ਦੱਸਣਯੋਗ ਹੈ ਕਿ ਮੌਨੀ ਨੇ ਕਲਰਸ ਚੈਨਲ 'ਤੇ 'ਨਾਗੀਨ' ਬਾਣ ਕੇ ਫੈਨਜ਼ ਦਾ ਦਿਲ ਲੁੱਟਿਆ ਅਤੇ ਮੋਹਿਤ ਨੂੰ ਲੋਕ 'ਮਹਾਦੇਵ' ਦੇ ਅੰਦਾਜ਼ 'ਚ ਦੇਖ ਚੁੱਕੇ ਹਨ। ਇਨ੍ਹਾਂ ਦੋਵਾਂ ਦੇ ਕਿਰਦਾਰਾਂ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ। ਦੋਵੇਂ ਹੀ ਆਪਣੇ ਕਿਰਦਾਰਾਂ ਲਈ ਫੇਮਸ ਹੋਏ ਤੇ ਚੰਗੀ ਪਛਾਣ ਹਾਸਲ ਕਰ ਪਾਏ।
Punjabi Bollywood Tadka
ਉਂਝ ਮੌਨੀ ਨੇ ਵੀ ਮਹਾਦੇਵ ਸੀਰੀਅਲ 'ਚ ਸਤੀ ਦਾ ਰੋਲ ਕੀਤਾ ਸੀ। ਦੋਵਾਂ ਦੀ ਮੁਲਾਕਾਤ ਸੀਰੀਅਲ ਦੇ ਸੈੱਟ 'ਤੇ ਹੀ ਹੋਈ ਸੀ। ਦੱਸ ਦੇਈਏ ਕਿ ਹੁਣ ਮੌਨੀ ਰਾਏ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਨੂੰ ਰਣਬੀਰ ਕਪੂਰ ਅਤੇ ਆਲਿਆ ਸਟਾਰਰ ਫਿਲਮ 'ਬ੍ਰਹਮਾਸਤਰ' 'ਚ ਵੀ ਨਜ਼ਰ ਆਉਣ ਵਾਲੀ ਹੈ।
Punjabi Bollywood Tadka


Tags: Mouni RoyMohit Raina Akshay KumarGold Devon Ke Dev MahadevDil to bachha hain jiInstagram BrahmastraRanbir KapoorAlia BhattAmitabh Bachchan

Edited By

Sunita

Sunita is News Editor at Jagbani.