ਮੁੰਬਈ(ਬਿਊਰੋ)— ਲਿਵ-ਇਨ 'ਚ ਰਹਿ ਰਹੇ ਮੌਨੀ ਰਾਏ ਅਤੇ ਮੋਹਿਤ ਰੈਨਾ ਦੇ ਰਿਸ਼ਤੇ ਕੁਝ ਠੀਕ ਨਹੀਂ ਹਨ। ਹਾਲ ਹੀ 'ਚ ਇਸ ਖਬਰ 'ਤੇ ਪੱਕੀ ਮੋਹਰ ਵੀ ਲੱਗ ਗਈ ਹੈ। ਦਰਅਸਲ ਮੌਨੀ ਅਤੇ ਮੋਹਿਤ ਨੇ ਆਪਣੇ ਇੰਸਟਾਗ੍ਰਾਮ ਤੋਂ ਇਕ-ਦੂਜੇ ਨੂੰ ਅਨਫਾਲੋ ਵੀ ਕਰ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ ਮੌਨੀ ਨੇ ਮੋਹਿਤ ਨਾਲ ਆਪਣੀ ਸਾਰੀ ਤਸਵੀਰਾਂ ਨੂੰ ਵੀ ਡਿਲੀਟ ਕਰ ਦਿੱਤਾ ਸੀ। ਹੁਣ ਮੌਨੀ ਨੇ ਆਪਣੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਹਾਲ ਹੀ 'ਚ ਇਕ ਇੰਡਟਵਿਊ 'ਚ ਕਿਹਾ, ''ਮੈਂ ਇਕੱਲੀ ਹਾਂ ਅਤੇ ਲੰਮੇ ਟਾਈਮ ਤੋਂ ਰਹਿ ਰਹੀ ਹਾਂ। ਮੋਹਿਤ ਅਤੇ ਮੈਂ ਹੁਣ ਦੋਸਤ ਨਹੀਂ ਹਾਂ।'' ਉਸ ਦੀਆਂ ਇਨ੍ਹਾਂ ਗੱਲਾਂ ਤੋਂ ਸਾਫ ਹੋ ਗਿਆ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਵੀ ਖਬਰਾਂ ਆ ਰਹੀਆਂ ਸਨ ਉਹ ਸੱਚ ਹਨ। ਦੱਸਣਯੋਗ ਹੈ ਕਿ ਮੌਨੀ ਨੇ ਕਲਰਸ ਚੈਨਲ 'ਤੇ 'ਨਾਗੀਨ' ਬਾਣ ਕੇ ਫੈਨਜ਼ ਦਾ ਦਿਲ ਲੁੱਟਿਆ ਅਤੇ ਮੋਹਿਤ ਨੂੰ ਲੋਕ 'ਮਹਾਦੇਵ' ਦੇ ਅੰਦਾਜ਼ 'ਚ ਦੇਖ ਚੁੱਕੇ ਹਨ। ਇਨ੍ਹਾਂ ਦੋਵਾਂ ਦੇ ਕਿਰਦਾਰਾਂ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ। ਦੋਵੇਂ ਹੀ ਆਪਣੇ ਕਿਰਦਾਰਾਂ ਲਈ ਫੇਮਸ ਹੋਏ ਤੇ ਚੰਗੀ ਪਛਾਣ ਹਾਸਲ ਕਰ ਪਾਏ। ਉਂਝ ਮੌਨੀ ਨੇ ਵੀ ਮਹਾਦੇਵ ਸੀਰੀਅਲ 'ਚ ਸਤੀ ਦਾ ਰੋਲ ਕੀਤਾ ਸੀ। ਦੋਵਾਂ ਦੀ ਮੁਲਾਕਾਤ ਸੀਰੀਅਲ ਦੇ ਸੈੱਟ 'ਤੇ ਹੀ ਹੋਈ ਸੀ। ਦੱਸ ਦੇਈਏ ਕਿ ਹੁਣ ਮੌਨੀ ਰਾਏ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਨੂੰ ਰਣਬੀਰ ਕਪੂਰ ਅਤੇ ਆਲਿਆ ਸਟਾਰਰ ਫਿਲਮ 'ਬ੍ਰਹਮਾਸਤਰ' 'ਚ ਵੀ ਨਜ਼ਰ ਆਉਣ ਵਾਲੀ ਹੈ।