FacebookTwitterg+Mail

ਅਕਸ਼ੇ ਤੋਂ ਬਾਅਦ ਰਾਜਕੁਮਾਰ ਰਾਓ ਕਰੇਗਾ ਮੌਨੀ ਰਾਏ ਨਾਲ ਇਸ ਫਿਲਮ 'ਚ ਰੋਮਾਂਸ

mouni roy and rajkummar rao
05 September, 2018 10:13:16 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਰਾਜਕੁਮਾਰ ਰਾਓ ਅਜਿਹੇ ਐਕਟਰ ਹਨ, ਜਿਨ੍ਹਾਂ ਨੇ ਲੋਕਾਂ ਨੂੰ ਵੱਖ-ਵੱਖ ਜੌਨਰ ਦੀਆਂ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਰਾਜਕੁਮਾਰ ਤੇ ਸ਼ਰਧਾ ਕਪੂਰ ਦੀ ਹਾਰਰ-ਕਾਮੇਡੀ ਫਿਲਮ 'ਸਤ੍ਰੀ' ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਹੁਣ ਰਾਜਕੁਮਾਰ ਨੇ ਆਪਣੀ ਅਗਲੀ ਫਿਲਮ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਇਸ ਫਿਲਮ ਦਾ ਨਾਂ 'ਮੇਡ ਇਨ ਚਾਈਨਾ' ਹੈ। 'ਮੇਡ ਇਨ ਚਾਇਨਾ' 'ਚ ਰਾਜਕੁਮਾਰ ਨਾਲ ਟੀ. ਵੀ. ਦੀ ਨਾਗਿਨ ਅਤੇ 'ਗੋਲਡ' ਅਦਾਕਾਰਾ ਮੌਨੀ ਰਾਏ ਰੋਮਾਂਸ ਕਰਦੀ ਨਜ਼ਰ ਆਵੇਗੀ।

ਮੌਨੀ ਇਸ ਫਿਲਮ ਤੋਂ ਪਹਿਲਾਂ ਅਕਸ਼ੇ ਕੁਮਾਰ ਨਾਲ 'ਗੋਲਡ' 'ਚ ਵੀ ਨਜ਼ਰ ਆ ਚੁੱਕੀ ਹੈ, ਜਿਸ ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਵੱਧ ਕਮਾਈ ਕੀਤੀ। 'ਸਤ੍ਰੀ' ਤੋਂ ਬਾਅਦ ਹੁਣ ਰਾਜਕੁਮਾਰ ਤੇ ਦਿਨੇਸ਼ ਵੀਜ਼ਨ ਇਕ ਵਾਰ ਫਿਰ ਇਕੱਠੇ ਆਉਣ ਦੀ ਤਿਆਰੀ ਕਰ ਰਹੇ ਹਨ। ਦਿਨੇਸ਼ 'ਮੇਡ ਇਨ ਚਾਇਨਾ' ਨੂੰ ਪ੍ਰੋਡਿਊਸ ਕਰ ਰਹੇ ਹਨ।

Punjabi Bollywood Tadka

ਫਿਲਮ ਦੀ ਆਫੀਸ਼ੀਅਲ ਅਨਾਊਂਸਮੈਂਟ ਹੋ ਚੁੱਕੀ ਹੈ। ਇਸ ਫਿਲਮ ਬਾਰੇ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ 'ਤੇ ਪੋਸਟ ਕੀਤਾ ਹੈ, “ਸੁਪਰ ਸਕਸੈਸ 'ਸਤ੍ਰੀ' ਟੀਮ-ਪ੍ਰੋਡਿਊਸਰ ਦਿਨੇਸ਼ ਵੀਜਨ ਤੇ ਲੀਡ ਐਕਟਰ ਰਾਜਕੁਮਾਰ ਰਾਓ ਆਪਣੀ ਅਗਲੀ ਫਿਲਮ ਲਈ ਤਿਆਰ ਹਨ।

Punjabi Bollywood Tadka

'ਮੇਡ ਇਨ ਚਾਈਨਾ' ਦੀ ਸ਼ੂਟਿੰਗ 11 ਸਤੰਬਰ ਤੋਂ ਅਹਿਮਦਾਬਾਦ 'ਚ ਸ਼ੁਰੂ ਹੋਣ ਜਾ ਰਹੀ ਹੈ। ਫਿਲਮ 'ਚ ਮੌਨੀ ਰਾਏ ਤੇ ਬੋਮਨ ਇਰਾਨੀ ਕੋ-ਸਟਾਰ ਹੋਣਗੇ। ਫਿਲਮ ਦਾ ਡਾਇਰੈਕਸ਼ਨ ਮਿਖਿਲ ਮੁਕਲੇ ਕਰ ਰਹੇ ਹਨ।''

Punjabi Bollywood Tadka
ਦੱਸ ਦੇਈਏ ਕਿ ਰਾਜਕੁਮਾਰ ਰਾਓ ਇਸ ਤੋਂ ਇਲਾਵਾ ਨਰਗਿਸ ਫਾਕਰੀ ਨਾਲ '5 ਵੈਡਿੰਗਸ' ਤੇ ਕੰਗਨਾ ਰਨੌਤ ਨਾਲ ਫਿਲਮ 'ਮੈਂਟਲ ਹੈ ਕਿਆ?' 'ਚ ਨਜ਼ਰ ਆਉਣਗੇ। ਇਹ ਪਹਿਲੀ ਵਾਰ ਹੈ ਜਦੋਂ ਰਾਜਕੁਮਾਰ ਇਨ੍ਹਾਂ ਫਿਲਮਾਂ 'ਚ ਵੱਖ-ਵੱਖ ਅਦਾਕਾਰਾਂ ਨਾਲ ਕੰਮ ਕਰ ਰਹੇ ਹਨ। ਮੌਨੀ ਤੇ ਰਾਜਕੁਮਾਰ ਵੀ ਪਹਿਲੀ ਵਾਰ ਸਕ੍ਰੀਨ 'ਤੇ ਨਜ਼ਰ ਆਉਣਗੇ। ਇਸ ਦੇ ਨਾਲ ਮੌਨੀ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਵੀ ਬਿੱਗ ਬਜਟ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।

Punjabi Bollywood Tadka


Tags: Mouni RoyInstagramRajkummar RaoMade In ChinaStreeAmar KaushikDinesh VijanRaj NidimoruKrishna D K

Edited By

Sunita

Sunita is News Editor at Jagbani.