FacebookTwitterg+Mail

ਜਨਮਦਿਨ ਦੇ ਦਿਨ ਮੋਹਿਤ ਨੂੰ ਛੱਡ ਮੌਨੀ ਰਾਏ ਨੇ ਜੇਲ 'ਚ ਕੈਦ ਆਪਣੀ ਇਸ ਦੌਸਤ ਨੂੰ ਕੀਤਾ ਯਾਦ

mouni roy birthday
28 September, 2017 01:33:38 PM

ਮੁੰਬਈ (ਬਿਊਰੋ)— ਅੱਜ ਟੀ. ਵੀ. ਦੀ ਸਭ ਤੋਂ ਹੌਟ ਹੀਰੋਇਨ ਅਤੇ ਜਲਦ ਵੱਡੇ ਪਰਦੇ 'ਤੇ ਅਕਸ਼ੇ ਕੁਮਾਰ ਦੀ ਫਿਲਮ 'ਗੋਲਡ' ਨਾਲ ਡੈਬਿਊ ਕਰਨ ਵਾਲੀ ਮੌਨੀ ਰਾਏ ਦਾ ਜਨਮਦਿਨ ਹੈ। ਆਪਣੇ ਜਨਮਦਿਨ ਨੂੰ ਸੈਲੀਬ੍ਰੇਟ ਕਰਨ ਮੌਨੀ ਗੋਆ ਪੁੱਜੀ ਹੋਈ ਹੈ ਪਰ ਗੋਆ ਦੀ ਖੂਬਸੂਰਤ ਵਾਦੀਆਂ 'ਚ ਵੀ ਉਨ੍ਹਾਂ ਦਾ ਮਨ ਨਹੀਂ ਲੱਗ ਰਿਹਾ ਹੈ। ਅਸਲ 'ਚ ਮੌਨੀ ਆਪਣੀ ਸਭ ਤੋਂ ਖਾਸ ਦੋਸਤ ਨੂੰ ਮਿਸ ਕਰ ਰਹੀ ਹੈ। ਇਹ ਦੋਸਤ ਕੋਈ ਹੋਰ ਨਹੀਂ ਬਲਕਿ ਸੈਲੀਬ੍ਰਿਟੀ ਡਰਮਾਟਾਲਿਜਸਟ (ਚਮੜੀ ਦੀ ਡਾਕਟਰ) ਅਤੇ 'ਕਸਮ ਤੇਰੇ ਪਿਆਰ' ਫੇਮ ਐਕਟਰ ਅਮਿਤ ਟੰਡਨ ਦੀ ਪਤਨੀ ਰੂਬੀ ਹੈ, ਜੋ ਅੱਜ-ਕਲ ਦੁਬਈ ਦੀ ਜੇਲ 'ਚ ਕੈਦ ਹੈ। 

 

A post shared by mon (@imouniroy) on

ਮੌਨੀ ਨੇ ਰੂਬੀ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਚ ਪੋਸਟ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਮੌਨੀ ਨੇ ਲਿਖਿਆ, ''ਨੀਲੇ ਆਸਮਾਨ ਨੂੰ ਪਿਆਰ... ਰੂਬੀ ਮੈਂ ਤੁਹਾਨੂੰ ਮਿਸ ਕਰ ਰਹੀ ਹਾਂ...।''
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੌਨੀ ਰਾਏ ਦੁਬਈ ਦੀ ਜੇਲ 'ਚ ਆਪਣੀ ਦੋਸਤ ਰੂਬੀ ਟੰਡਨ ਨੂੰ ਮਿਲਣ ਪੁੱਜੀ ਸੀ। ਮੀਡੀਆ ਰਿਪੋਰਟਜ਼ ਮੁਤਾਬਕ ਰੂਬੀ ਅਤੇ ਮੌਨੀ ਦੀ ਮੁਲਾਕਾਤ ਕਾਫੀ ਭਾਵੁਕ ਰਹੀ। ਦੋਵੇਂ ਬਹੁਤ ਚੰਗੇ ਦੋਸਤ ਹਨ। ਮੌਨੀ ਦਾ ਰੂਬੀ ਨਾਲ ਮਿਲਣ ਜਾ ਇਹ ਸਰਪ੍ਰਾਈਜ਼ ਵਿਜ਼ਿਟ ਰਿਹਾ ਕਿਉਂਕਿ ਉਹ ਇਸ ਤੋਂ ਪਹਿਲਾਂ ਸ਼੍ਰੀਲੰਕਾ 'ਚ ਛੁੱਟੀ 'ਚ ਮਨਾ ਰਹੀ ਸੀ ਅਤੇ ਉੱਥੋਂ ਉਹ ਵੀ ਆਪਣੀ ਬੈਸਟ ਫ੍ਰੈਂਡ ਰੂਬੀ ਨਾਲ ਮਿਲਣ ਸਿੱਧੀ ਦੁਬਈ ਪਹੁੰਚ ਗਈ।


Tags: Mouni RoyBirthdayAmit TandonRubyDubai jail Tv celebrityਅਮਿਤ ਟੰਡਨਰੂਬੀ ਦੁਬਈ ਜੇਲ