ਮੁੰਬਈ(ਬਿਊਰੋ)— ਟੀ. ਵੀ. ਅਦਾਕਾਰਾ ਮੌਨੀ ਰਾਏ ਆਏ ਦਿਨੀਂ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਮੌਨੀ ਰਾਏ ਨੇ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਫੋਟੋਸ਼ੂਟ ਲਈ ਜੇਕਰ ਉਸ ਨੂੰ ਟੀ. ਵੀ. ਦੀ ਫੈਸ਼ਨ ਦੀਵਾ ਦਾ ਤਗਮਾ ਦਿੱਤਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਇਸ ਫੋਟੋਸ਼ੂਟ 'ਚ ਮੌਨੀ ਰਾਏ ਦਾ ਕਾਤਿਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਮੌਨੀ ਰਾਏ 'ਨਾਗਿਨ' ਸੀਰੀਅਲ ਨਾਲ ਮਸ਼ਹੂਰ ਹੋਈ ਸੀ। ਇਸ ਸੀਰੀਅਲ 'ਚ ਉਸ ਨੇ ਨਾਗਿਨ ਦਾ ਦਮਦਾਰ ਕਿਰਦਾਰ ਨਿਭਾ ਕੇ ਆਪਣੀ ਪਛਾਣ ਕਾਇਮ ਕੀਤੀ। ਇਸ ਤੋਂ ਇਲਾਵਾ ਮੌਨੀ ਰਾਏ ਪਹਿਲਾਂ ਵੀ ਕਈ ਵਾਰ ਹੌਟ ਤੇ ਬੋਲਡ ਫੋਟੋਸ਼ੂਟ ਕਰਵਾ ਚੁੱਕੀ ਹੈ। ਦੱਸਣਯੋਗ ਹੈ ਕਿ ਮੌਨੀ ਰਾਏ ਬਹੁਤ ਜਲਦ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਮੌਨੀ ਅਕਸ਼ੈ ਕੁਮਾਰ ਦੀ ਨਵੀਂ ਫਿਲਮ 'ਗੋਲਡ' ਨਾਲ ਫਿਲਮੀ ਦੁਨੀਆ 'ਚ ਕਦਮ ਰੱਖੇਗੀ। ਇਸ ਫਿਲਮ 'ਚ ਮੌਨੀ ਅਕਸ਼ੈ ਦੇ ਓਪੋਜ਼ਿਟ ਨਜ਼ਰ ਆਵੇਗੀ। ਇਹ ਫਿਲਮ ਇਸ ਸਾਲ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
A post shared by mon (@imouniroy) on Apr 27, 2018 at 1:47am PDT
A post shared by mon (@imouniroy) on Apr 26, 2018 at 6:08am PDT