ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲ 'ਨਾਗਿਨ' ਦੀ ਹੌਟ ਅਦਾਕਾਰਾ ਮੌਨੀ ਰਾਏ ਨੇ ਅੱਜਕੱਲ ਹੌਟਨੈੱਸ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਬੋਲਡ ਲੱਗ ਰਹੀ ਹੈ।
ਮੌਨੀ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ।
ਸੂਤਰਾਂ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 11' ਦਾ ਹਿੱਸਾ ਬਣ ਸਕਦੀ ਹੈ।
ਮੌਨੀ ਰਾਏ ਦੀ 'ਬਿੱਗ ਬੌਸ 11' ਦਾ ਹਿੱਸਾ ਬਣਨ ਦੀ ਚਰਚਾ ਉਸ ਸਮੇਂ ਤੇਜ਼ ਹੋ ਗਈ ਜਦੋਂ ਉਹ ਸਲਮਾਨ ਨਾਲ ਪ੍ਰੋਮੋ ਸ਼ੂਟ ਲਈ ਪਹੁੰਚੀ ਸੀ।
ਹਾਲਾਂਕਿ ਬਾਅਦ 'ਚ ਮੌਨੀ ਰਾਏ ਨੇ ਸ਼ੋਅ ਦਾ ਹਿੱਸਾ ਬਣਨ ਤੋਂ ਸਾਫ ਇੰਨਕਾਰ ਕਰ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਮੌਨੀ ਜਲਦ ਹੀ ਮਸ਼ਹੂਰ ਅਭਿਨੇਤਾ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਗੋਲਡ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
ਇਸ ਤੋਂ ਇਲਾਵਾ ਮੌਨੀ ਜਲਦ ਹੀ ਛੋਟ ਪਰਦੇ 'ਤੇ 'ਨਾਗਿਨ 3' ਨਾਲ ਵਾਪਸੀ ਕਰੇਗੀ। ਇਹ ਸ਼ੋਅ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗਾ।