FacebookTwitterg+Mail

ਗ੍ਰੀਸ 'ਚ ਦੋਸਤਾਂ ਨਾਲ ਹੌਟ ਲੁੱਕ 'ਚ ਸਪਾਟ ਹੋਈ ਮੌਨੀ ਰਾਏ, ਦੇਖੋ ਖੂਬਸੂਰਤ ਤਸਵੀਰਾਂ

mouni roy in greece
29 September, 2018 02:04:21 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮੌਨੀ ਰਾਏ ਦੀਆਂ ਕੁਝ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਬੇਹੱਦ ਖੂਬਸੂਰਤ ਤੇ ਹੌਟ ਲੱਗ ਰਹੀ ਹੈ। ਦਰਅਸਲ ਬੀਤੇ ਦਿਨ ਮੌਨੀ ਨੇ ਕੁਝ ਖਾਸ ਦੋਸਤਾਂ ਨਾਲ ਗ੍ਰੀਸ 'ਚ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਦੱਸ ਦੇਈਏ ਕਿ ਟੀ. ਵੀ. ਅਦਾਕਾਰਾ ਮੌਨੀ ਰਾਏ ਲੋਕਪ੍ਰਿਯ ਸੀਰੀਅਲ 'ਨਾਗਿਨ' ਨਾਲ ਕਾਫੀ ਮਸ਼ਹੂਰ ਹੋਈ ਸੀ। ਇਸ ਤੋਂ ਬਾਅਦ ਹਾਲ ਹੀ 'ਚ ਮੌਨੀ ਰਾਏ ਨੇ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ, ਜਿਸ 'ਚ ਉਨ੍ਹਾਂ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ।

Punjabi Bollywood Tadka

ਇਸ ਫਿਲਮ ਤੋਂ ਬਾਅਦ ਹੁਣ ਮੌਨੀ ਕੋਲ ਫਿਲਮਾਂ ਦੀ ਲੰਬੀ ਲਿਸਟ ਹੈ। ਹੁਣ ਮੌਨੀ ਨੇ ਰਾਜਕੁਮਾਰ ਰਾਓ ਨਾਲ ਫਿਲਮ 'ਮੇਡ ਇਨ ਚਾਇਨਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

Punjabi Bollywood Tadka

ਸਿਰਫ ਫਿਲਮਾਂ ਹੀ ਨਹੀਂ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ। ਹੁਣ ਉਸ ਨੇ ਆਪਣੇ ਜਨਮਦਿਨ ਤੋਂ ਕੁਝ ਦਿਨ ਪਹਿਲਾਂ ਹੀ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਤਿਲਾਨਾ ਅੰਦਾਜ਼ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਸੋਸ਼ਲ ਮੀਡੀਆ 'ਤੇ ਮੌਨੀ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮੌਨੀ ਬਹੁਤ ਜਲਦ ਰਣਬੀਰ ਕਪੂਰ ਨਾਲ ਫਿਲਮ 'ਬ੍ਰਹਮਾਸਤਰ' 'ਚ ਨੈਗੇਟਿਵ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

Punjabi Bollywood Tadka


Tags: Mouni RoyGreeceInstagramHot LookAashka GoradiaGoldBrahmastraMade in China

Edited By

Chanda Verma

Chanda Verma is News Editor at Jagbani.