FacebookTwitterg+Mail

ਮੌਨੀ ਦੇ ਨੱਖਰਿਆਂ ਤੋਂ ਪ੍ਰੇਸ਼ਾਨ ਮੇਕਰਸ, ਫਿਲਮ ਤੋਂ ਕੀਤਾ ਆਊਟ

mouni roy out from film bole chudiyan
01 June, 2019 07:22:22 PM

ਜਲੰਧਰ (ਬਿਊਰੋ)— ਟੀ. ਵੀ. ਤੇ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਮੌਨੀ ਨੂੰ ਆਉਣ ਵਾਲੀ ਫਿਲਮ 'ਬੋਲੇ ਚੂੜੀਆਂ' ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਫਿਲਮ 'ਚ ਮੌਨੀ ਨਵਾਜ਼ੂਦੀਨ ਸਿੱਦੀਕੀ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਸੀ ਪਰ ਪ੍ਰੋਡਿਊਸਰ ਨਾਲ ਹੋਈ ਬਹਿਸ ਕਾਰਨ ਫਿਲਮ ਤੋਂ ਹੱਥ ਧੋਣਾ ਪਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੇਕਰਸ ਨੇ ਮੌਨੀ 'ਤੇ ਗੈਰ- ਜ਼ਿੰਮੇਵਾਰਾਨਾ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ।

Punjabi Bollywood Tadka
'ਬੋਲੇ ਚੂੜੀਆਂ' ਦੇ ਪ੍ਰੋਡਿਊਸਰ ਨੇ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਨੀ ਰਾਏ ਪਿਛਲੇ ਕੁਝ ਦਿਨਾਂ ਤੋਂ ਡੇਟਸ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਕਰ ਰਹੀ ਸੀ ਤੇ ਜਦੋਂ ਵੀ ਸਕ੍ਰਿਪਟ ਪੜ੍ਹਨ ਲਈ ਬੁਲਾਇਆ ਜਾਂਦਾ ਤਾਂ ਉਹ ਟਾਈਮ 'ਤੇ ਨਹੀਂ ਪਹੁੰਚਦੀ ਸੀ। ਬਿਨਾਂ ਵਜ੍ਹਾ ਉਸ ਨੇ ਸਾਰਿਆਂ ਨੂੰ ਪ੍ਰੇਸ਼ਾਨ ਕੀਤਾ।ਉਧਰ ਮੌਨੀ ਰਾਏ ਦੇ ਬੁਲਾਰੇ ਦਾ ਕਹਿਣਾ ਹੈ ਕਿ ਮੌਨੀ ਰਾਏ ਨੇ ਕਈ ਫਿਲਮਾਂ ਕੀਤੀਆਂ ਹਨ। ਉਨ੍ਹਾਂ ਦੇ ਕੰਮ ਦੀ ਹਰ ਕਿਸੇ ਨੇ ਤਾਰੀਫ ਕੀਤੀ ਹੈ। ਜਿਸ ਤਰ੍ਹਾਂ ਦਾ ਮੇਕਰਸ ਦਾਅਵਾ ਕਰ ਰਹੇ ਹਨ ਕੀ ਉਨ੍ਹਾਂ ਕੋਲ ਇਸ ਸਬੰਧੀ ਕੋਈ ਸਬੂਤ ਹੈ। ਮੇਕਰਸ ਨੇ ਫਿਲਮ 'ਚੋਂ ਮੌਨੀ ਨੂੰ ਰਿਪਲੇਸ ਕਰ ਦਿੱਤਾ ਹੈ ਤੇ ਉਸ ਦੀ ਥਾਂ ਕਿਸ ਨੂੰ ਕਾਸਟ ਕੀਤਾ ਗਿਆ ਹੈ, ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਹੈ।


Tags: Mouni RoyBole ChudiaNaaginNawazuddin SiddiquiProducer BlaimBollywood Movie

Edited By

Lakhan

Lakhan is News Editor at Jagbani.