ਮੁੰਬਈ(ਬਿਊਰੋ)— ਟੀ. ਵੀ. ਦੀ ਸਭ ਤੋਂ ਹੌਟ ਅਦਾਕਾਰਾ ਤੇ ਸੁਪਰਹਿੱਟ ਸ਼ੋਅ 'ਨਾਗਿਨ' ਦੀ ਮੁੱਖ ਅਦਾਕਾਰਾ ਮੌਨੀ ਰਾਏ ਅੱਜਕਲ ਜੋ ਵੀ ਕਰਦੀ ਹੈ, ਖਬਰ ਬਣ ਜਾਂਦੀ ਹੈ। ਮੌਨੀ ਹਮੇਸ਼ਾ ਆਪਣੀ ਹੌਟ ਤਸਵੀਰਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਮੌਨੀ ਦੀ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰ 'ਚ ਵੀ ਮੌਨੀ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਮੌਨੀ ਨੇ ਇਸ ਤਸਵੀਰ 'ਚ ਸਾੜ੍ਹੀ ਪਹਿਨੀ ਹੋਈ ਹੈ ਪਰ ਉਨ੍ਹਾਂ ਦਾ ਕਾਤਿਲਾਨਾ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਇਲ ਕਰ ਰਿਹਾ ਹੈ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੌਨੀ ਬਾਲੀਵੁੱਡ ਦੇ ਖਿਲਾੜੀ ਕੁਮਾਰ ਨਾਲ ਫਿਲਮ 'ਗੋਲਡ' ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ ਕਾਰਨ ਉਹ ਪਹਿਲਾਂ ਹੀ ਸੁਰਖੀਆਂ 'ਚ ਹੈ ਉਹ ਹੁਣ ਇਕ ਹੋਰ ਵੱਡੀ ਫਿਲਮ ਦਾ ਹਿੱਸਾ ਬਣਨ ਜਾ ਰਹੀ ਹੈ। ਰਿਪੋਰਟਸ ਮੁਤਾਬਕ ਮੌਨੀ ਨੂੰ ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਮੋਸਟ ਅਵੇਟਿਡ ਫਿਲਮ 'ਬ੍ਰਹਿਮਾਸਤਰ' 'ਚ ਵੀ ਕਾਸਟ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਰਣਬੀਰ ਤੇ ਆਲੀਆ ਵਰਗੇ ਵੱਡੇ ਸਟਾਰ ਤਾਂ ਹੈ ਹੀ, ਇਸ ਦੇ ਨਾਲ ਹੀ ਮਹਾਨਾਇਕ ਅਮਿਤਾਭ ਬੱਚਨ ਵੀ ਇਸ ਫਿਲਮ ਦਾ ਹਿੱਸਾ ਹੋਣਗੇ। ਅਜਿਹੇ 'ਚ ਮੌਨੀ ਦੀ ਕਿਸਮਤ ਤੇ ਟੈਲੇਂਟ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ। ਇਸ ਖਬਰ ਨਾਲ ਮੌਨੀ ਦੇ ਪ੍ਰਸ਼ੰਸਕ ਦੀ ਤਾਂ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਹੇਗਾ। ਇਸ ਫਿਲਮ 'ਚ ਮੌਨੀ ਨੈਗੇਟਿਵ ਰੋਲ ਕਰਦੀ ਦਿਖੇਗੀ।