ਮੁੰਬਈ—ਡਾਇਰੈਕਟਰ ਅਲੀ ਆਬਾਸ ਜ਼ਫਰ ਦੀ ਫਿਲਮ 'ਸੁਲਤਾਨ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ 'ਚ ਹੈ। ਸਲਮਾਨ ਫਿਲਮ 'ਚ ਹਰਿਆਣਾ ਦੇ ਬਰੋਲੀ ਪਿੰਡ ਦਾ ਇਕ ਪਹਿਲਵਾਨ ਹੈ,ਜਿਸ 'ਚ ਉਨ੍ਹਾਂ ਨੂੰ ਆਰਫਾ ਓਰਫ ਅਨੁਸ਼ਕਾ ਸ਼ਰਮਾ ਨਾਂ ਦੀ ਰੇਸਲਰ ਨਾਲ ਪਿਆਰ ਹੋ ਜਾਂਦਾ ਹੈ ਪਰ ਆਰਫਾ ਉਸ ਨੂੰ ਸਿਰਫ ਦੋਸਤ ਸਮਝਦੀ ਹੈ। ਜਦੋਂ ਸੁਲਤਾਨ ਆਰਫਾ ਨੂੰ ਆਪਣੇ ਦੋਸਤ ਨਾਲ ਗਰਲਫਰੈਂਡ ਦੇ ਤੌਰ 'ਤੇ ਮਿਲਾਉਂਦਾ ਹੈ ਤਾਂ ਉਹ ਭੜਕ ਜਾਂਦੀ ਹੈ। ਉਸ ਨੂੰ ਤਾਨਾ ਮਾਰਦੇ ਹੋਏ ਕਹਿੰਦੀ ਹੈ, ਕਿ ਆਦਮੀ ਉਸ ਨੂੰ ਪਿਆਰ ਕਰਦਾ ਹੈ, ਜਿਸ ਦੀ ਉਸ ਦੀ ਨਜ਼ਰਾਂ 'ਚ ਇਜ਼ਤ ਹੋਵੇ। ਬੱਸ ਇਹ ਹੀ ਇੱਜ਼ਤ ਕਮਾਉਣ ਲਈ ਸੁਲਤਾਨ ਦੁਨੀਆ ਨੂੰ ਜਿੱਤਣ ਦਾ ਜੁਨੂੰਨ ਲਈ ਚੱਲ ਪੈਦਾ ਹੈ।
ਪੇਸ਼ਾਵਰ ਰੇਸਲਰ ਬਣ ਉਹ ਦਿੱਲੀ ਕਾਮਨਵੇਲਥ ਗੇਮਸ 2010, ਇੰਸਤਾਬੁੱਲ 'ਚ 2011 ਵਿਸ਼ਵ ਕੁਸ਼ਤੀ ਚੈਮਪੀਅਨਸ਼ਿਪ ਅਤੇ ਲੰਡਨ ਓਲੰਪਿਕ। ਇਨ੍ਹਾਂ ਸਾਰੇ ਮੁਕਾਬਲਿਆਂ 'ਚ ਸੁਲਤਾਨ ਭਾਰਤ ਨੂੰ ਜਿੱਤ ਦਿਵਾਉਂਦਾ ਹੈ। ਆਰਫਾ ਉਸ ਨਾਲ ਵਿਆਹ ਕਰ ਲੈਦੀ ਹੈ ਪਰ ਇਸ 'ਚ ਇਸ ਦੇ ਜੀਵਨ 'ਚ ਇਸ ਤਰ੍ਹਾਂ ਦਾ ਤੂਫਾਨ ਆ ਜਾਂਦਾ ਹੈ ਕਿ ਉਹ ਰੇਸਲਿੰਗ ਨੂੰ ਅਲਵਿਦਾ ਕਿਹ ਦਿੰਦਾ ਹੈ। ਕੀ ਹੈ ਇਸ ਦੇ ਪਿੱਛੇ ਦਾ ਕਾਰਨ? ਕਿ ਰੈਸਲਿੰਗ 'ਚ ਸੁਲਤਾਨ ਵਾਪਸੀ ਕਰੇਗਾ? ਇਹ ਜਾਣਨ ਲਈ ਤਹਾਨੂੰ ਫਿਲਮ ਦੇਖਣੀ ਹੋਵੇਗੀ। ਨਿਰਦੇਸ਼ਕ ਅਲੀ ਆਬਾਸ ਜ਼ਫਰ ਦੀ ਖਾਸ ਪਕੜ ਨਜ਼ਰ ਆਈ। ਹਰ ਇਕ ਉਨ੍ਹਾਂ ਦੀ ਫਿਲਮ 'ਚ ਮਿਹਨਤ ਨਜ਼ਰ ਆਈ। ਫਿਲਮ ਦੀ ਪਟਕਥਾ, ਬੈਕ ਗ੍ਰਾਊਡ ਸਕੋਰ ਵਧੀਆ ਹੈ।